ਗੱਲਬਾਤ ਕਰਦੇ ਹੋਏ ਏ ਡੀ ਸੀ ਪੀ ਜ਼ੋਨ 1 ਲੁਧਿਆਣਾ ਰੁਪਿੰਦਰ ਕੌਰ ਸਰਾ
ਲੁਧਿਆਣਾ 6 ਅਕਤੂਬਰ : ਪਿਛਲੇ ਲੰਮੇ ਸਮੇਂ ਤੋਂ ਵੇਖਣ ਵਿੱਚ ਆਇਆ ਹੈ ਕਿ ਬਹੁਤ ਜਗ੍ਹਾ ਅਪਰਾਧੀਆਂ ਵੱਲੋਂ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਆਪਣੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸ ਬਾਰੇ ਗੱਲਬਾਤ ਕਰਦਿਆਂ ਏ ਡੀ ਸੀ ਪੀ ਜ਼ੋਨ 1 ਲੁਧਿਆਣਾ ਰੁਪਿੰਦਰ ਕੌਰ ਸਰਾ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਭਾਵੇਂ ਪੁਲੀਸ ਵੱਲੋਂ ਵੱਡੀ ਪੱਧਰ ਤੇ ਕਦਮ ਚੁੱਕੇ ਗਏ ਹਨ ਪਰ ਜੇਕਰ ਪਰਿਵਾਰ ਅਤੇ ਪਰਿਵਾਰ ਦੀਆਂ ਮਹਿਲਾਵਾਂ ਆਪਣੇ ਬੱਚਿਆਂ ਦਾ ਖਿਆਲ ਰੱਖਣਗੀਆਂ ਤਾਂ ਉਹ ਜ਼ਿਆਦਾ ਬਿਹਤਰ ਹੋਵੇਗਾ , ਕਿਉਂਕਿ ਬੱਚਾ ਪਰਿਵਾਰ ਦੀ ਸੁਰੱਖਿਆ ਵਿੱਚ ਰਹਿ ਕੇ ਚਾਰੇ ਪਾਸਿਆਂ ਤੋਂ ਸਹੀ ਢੰਗ ਤਰੀਕੇ ਦੀ ਵਿਉਂਤਬੰਦੀ ਰਾਹੀਂ ਸੁਰੱਖਿਅਤ ਰਹਿ ਸਕਦਾ ਹੈ , ਪੁਲਿਸ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ, ਪਰ ਫਿਰ ਵੀ ਸਾਡੇ ਪਰਿਵਾਰਾਂ ਅਤੇ ਮਹਿਲਾਵਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਪ੍ਰਤੀ ਆਪਣਾ ਧਿਆਨ ਖਾਸ ਰੱਖਣ ਇਹ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ