ਨਿਯਮਾਂ ਤੋਂ ਉਲਟ ਚੱਲ ਰਹੇ ਸ਼ੈਲਰਾਂ ਉਪਰ ਹੋਵੇਗੀ ਕਾਰਵਾਈ : ਚੇਅਰਮੈਨ ਪਨਗ੍ਰੇਨ
ਦੀਪਕ ਜੈਨ
ਜਗਰਾਓਂ, 6 ਅਕਤੂਬਰ 2022 - ਜਗਰਾਓਂ ਇਲਾਕੇ ਵਿਚ ਚਲ ਰਹੇ ਕਈ ਨਜਾਇਜ ਸ਼ੈਲਰਾਂ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਬਣਿਆ ਹੋਇਆ ਹੈ। ਕਈ ਸ਼ੈਲਰ ਮਾਲਕਾਂ ਨੇ ਨਿਯਮਾਂ ਖਿਲਾਫ ਘਟ ਜਮੀਨ ਤੇ ਸ਼ੇਲਰ ਲਗਾਕੇ ਸਰਕਾਰ ਦਾ ਘਰ ਪੂਰਾ ਕਰਨ ਲਈ ਫਰਜੀ ਕਾਗਜ ਲਗਾਕੇ ਵੱਧ ਜਮੀਨ ਵਿਖਾਈ ਹੈ ਅਤੇ ਕਈ ਸ਼ੈਲਰ ਮਾਲਕਾਂ ਨੇ ਘਟ ਟਨ ਕਪੈਸਟੀ ਦੀ ਮਸ਼ੀਨਰੀ ਲਗਾਕੇ ਵੱਧ ਟਨ ਦਿਖਾਕੇ ਸਰਕਾਰ ਕੋਲੋਂ ਝੋਨਾ ਪੀੜਨ ਵਾਸਤੇ ਵੱਧ ਮਾਲ ਭਰ ਲਿਆ ਜਾਂਦਾ ਹੈ ਜੋਕਿ ਨਿਯਮਾਂ ਦੇ ਵਿਰੁੱਧ ਹੈ।
ਸ਼ੈਲਰ ਇੰਡਸਟਰੀ ਦੇ ਨਾਲ ਨਾਲ ਉਸ ਬਿਲਡਿੰਗ ਵਿਚ ਹੀ ਬਿਨਾ ਸਰਕਾਰ ਦੀ ਜਾਣਕਾਰੀ ਤੋਂ ਹੋਰ ਇੰਡਸਟਰੀ ਵੀ ਲਗਾਈ ਹੋਈ ਹੈ। ਇਥੇ ਇਹ ਦਸਣਯੋਗ ਹੈ ਕਿ ਜਗਰਾਓਂ ਵਿਚ ਕੁਝ ਅਜਿਹੇ ਵੀ ਸ਼ੈਲਰ ਜੋਕਿ ਕਈ ਸਾਲਾਂ ਤੋਂ ਗਲਤ ਫਰਮ ਦਿਖਾਕੇ ਮਾਲ ਲਗਵਾ ਰਹੇ ਹਨ ਅਤੇ ਹੁਣ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਯੁਵਾ ਆਗੂ ਵਲੋਂ ਉਜਾਗਰ ਕਰਨ 'ਤੇ ਇਸ ਸ਼ੈਲਰ ਨੂੰ ਅੱਜ ਤਕ ਨਵੀਂ ਅਲਾਟਮੈਂਟ ਨਹੀਂ ਕੀਤੀ ਗਈ।
ਇਥੇ ਇਹ ਦਸਣ ਵਾਲੀ ਗੱਲ ਹੈ ਕਿ ਸਰਕਾਰ ਦੇ ਅਧਿਕਾਰੀ ਹਰ ਸਾਲ ਸ਼ੈਲਰ ਇੰਡਸਟਰੀ ਦਾ ਮੁਆਇਨਾ ਕਰਨ ਆਉਂਦੇ ਹਨ ਪਰ ਸ਼ੈਲਰਾਂ ਦੀਆਂ ਬੇਨਿਯਮੀਆਂ ਨੂੰ ਓਨਾ ਨੂੰ ਨਜਰ ਕਿਓਂ ਨਹੀਂ ਆਉਂਦੀਆਂ। ਇਸ ਸੰਬੰਧੀ ਜਦੋਂ ਡੀਐਫਐਸਸੀ ਮੀਨਾਕਸ਼ੀ ਨਾਲ ਗੱਲਬਾਤ ਕਰਨ ਲਈ ਓਨਾ ਨੂੰ ਕਈ ਫੋਨ ਕੀਤੇ ਪਰ ਓਨਾ ਨੇ ਫੋਨ ਚੁੱਕਣਾ ਜਰੂਰੀ ਨਹੀਂ ਸਮਝਿਆ। ਇਸ ਬਾਬਤ ਜਦੋ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਓਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਅਤੇ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸਨੂੰ ਝੋਨੇ ਦੀ ਪਿੜਾਈ ਦੀ ਅਲਾਟਮੈਂਟ ਨਹੀਂ ਕੀਤੀ ਜਾਵੇਗੀ। ਓਨਾ ਇਹ ਵੀ ਕਿਹਾ ਕਿ ਵਿਭਾਗ ਦੇ ਚੰਡੀਗੜ ਵਿਖੇ ਦਫਤਰ ਦੇ ਉਚਾਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਲਈ ਨਿਰਦੇਸ਼ ਦੇ ਦਿੱਤੇ ਗਏ ਹਨ।