ਸੰਨੀ ਇੰਕਲੇਵ 66 ਕੇ ਵੀ ਸਬ ਸਟੇਸ਼ਨ ਲਾਈਨ ਦੀ ਬਿਜਲੀ ਸਪਲਾਈ ਬਹਾਲ:ਇੰਜ: ਸੰਦੀਪ ਗੁਪਤਾ
ਮੋਹਾਲੀ 6 ਅਕਤੂਬਰ 2022 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਜੋਨ ਦੱਖਣ ਦੇ ਮੁੱਖ ਇੰਜੀਨੀਅਰ ਇੰਜੀ: ਸੰਦੀਪ ਗੁਪਤਾ ਨੇ ਦੱਸਿਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਹਲਕਾ ਮੋਹਾਲੀ ਅਧੀਨ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਸੰਨੀ ਇੰਕਲੇਵ ਸਬ—ਸਟੇਸ਼ਨ ਨੂੰ ਜਾਂਦੀ 66 ਕੇਵੀ ਲਾਈਨ ਨੇੜੇ ਟੀ.ਡੀ.ਆਈ. ਕਲੋਨੀ, ਏਅਰਪੋਰਟ ਰੋਡ ਉੱਪਰ ਅੱਜ 6 ਅਕਤੂਬਰ ਨੂੰ ਸਵੇਰੇ 4:30 ਵਜੇ 66 ਕੇਵੀ ਕੇਬਲਾਂ ਨੂੰ ਅੱਗ ਲਗਾ ਦਿੱਤੀ ਗਈ ਸੀ, ਜਿਸ ਕਾਰਣ ਸੰਨੀ ਇੰਕਲੇਵ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਨਿਊ ਸੰਨੀ ਇੰਕਲੇਵ,ਸੰਨੀ ਕਮਰਸ਼ਿਅਲ ਕੰਪਲੈਕਸ,ਉਲਡ ਸੰਨੀ ਇੰਕਲੇਵ,ਸ਼ਿਵਾਲਿਕ ਐਵੇਨਿਊ,ਜਲ ਵਾਯੂ ਵਿਹਾਰ,ਕੇੰਦ੍ਈ ਵਿਹਾਰ,ਪਾਲਮ ਹਾੲਈਟਸ ਐਰੌ ਹੋਮਜ਼ ਦੇ ਲਗਭੱਗ 30 ਹਜ਼ਾਰ ਖਪਤਕਾਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਸੀ।
ਇਸ ਤੇ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਅਤੇ ਡਾਇਰੈਕਟਰ ਵੰਡ, ਪੀ.ਐਸ.ਪੀ.ਸੀ.ਐਲ. ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਅਧਿਕਾਰੀਆਂ ਨੂੰ ਘਟਨਾ ਵਾਲੇ ਸਥਾਨ ਦਾ ਦੌਰਾ ਕੀਤਾ। ਇਸ ਮੌਕੇ ਤੇ ਇੰਜੀਨੀਅਰ ਸੰਦੀਪ ਗੁਪਤਾ, ਮੁੱਖ ਇੰਜੀਨੀਅਰ, ਵੰਡ (ਦੱਖਣ), ਪਟਿਆਲਾ ਅਤੇ ਇੰਜੀਨੀਅਰ ਸੰਜੀਵ ਕੁਮਾਰ ਪ੍ਰਭਾਕਰ, ਮੁੱਖ ਇੰਜੀਨੀਅਰ ਪੀ. ਅਤੇ ਐਮ. ਲੁਧਿਆਣਾ ਦੀ ਦੇਖ—ਰੇੇਖ ਵਿੱਚ ਸੰਚਾਲਨ ਹਲਕਾ ਮੋਹਾਲੀ ਅਤੇ ਸਹਿਯੋਗੀ ਟੀਮ ਵੱਲੋਂ ਸਖਤ ਮੇਹਨਤ ਨਾਲ ਜੰਗੀ ਪੱਧਰ ਤੇ ਕੰਮ ਕਰਵਾਇਆ ਅਤੇ ਦੁਪਹਿਰ 2:00 ਵਜੇ ਬਿਜਲੀ ਸਪਲਾਈ ਦੀ ਵਿਵਸਥਾ ਨੂੰ ਬਹਾਲ ਕਰ ਦਿੱਤਾ ਗਿਆ।
ਇਥੇ ਦਸਿਆ ਜਾਂਦਾ ਹੈ ਕਿ ਸੰਨੀ ਇੰਕਲੇਵ ਸਬ—ਸਟੇਸ਼ਨ ਨੂੰ ਜਾਂਦੀ 66 ਕੇਵੀ ਲਾਈਨ ਨੂੰ ਲੱਗੀ ਅੱਗ ਨਾਲ ਹੋਏ ਪ੍ਰਭਾਵਿਤ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਕੇਵਲ ਦਾ ਕੰਮ 2,3 ਦਿਨਾਂ ਵਿੱਚ ਹੋਣ ਵਾਲਾ ਸੀ, ਜਿਸ ਨਾਲ ਇਹਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹਿਣੀ ,ਪਰ ਮੌਕੇ ਤੇ ਹਾਜ਼ਰ ਉਚ ਅਧਿਕਾਰੀਆਂ ਵੱਲੋਂ ਆਪਣੇ ਤਜਰਬੇ ਅਤੇ ਸੋਚ ਦੇ ਆਧਾਰ ਤੇ ਬਦਲਵੇਂ ਪ੍ਰਬੰਧ ਲੱਭ ਕਿ ਬਿਜਲੀ ਸਪਲਾਈ ਨੂੰ ਕੁਝ ਘੰਟਿਆਂ ਵਿੱਚ ਸਫਲਤਾ ਪੂਰਵਕ ਬਹਾਲ ਕਰਵਾਇਆ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਉੱਚ ਪ੍ਰਬੰਧਕਾਂ ਵੱਲੋਂ ਮੁਸ਼ਕਿਲ ਕੰਮ—ਕਾਜ ਨੂੰ ਜਲਦ ਨਿਪਟਾਓਣ ਉਪਰੰਤ ਬਿਜਲੀ ਸਪਲਾਈ ਬਹਾਲ ਕਰਨ ਲਈ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਹੈ।