ਡਾ ਜਮੀਲ ਨੇ ਨਗਰ ਕੌਂਸਲ ਦੇ ਕੌਂਸਲਰਾਂ ਦੁਆਰਾ 25 ਲੱਖ ਰੁਪਏ ਜਾਰੀ ਕਰਨ 'ਤੇ ਲਗਾਈ ਮੋਹਰ
-- ਵਿਧਾਇਕ ਬਣਨ ਤੋਂ ਬਾਅਦ ਪਹਿਲੀ ਹੀ ਮੀਟਿੰਗ ਵਿੱਚ ਇਹ ਕਾਰਜ ਇਹ ਕਰਵਾ ਕੇ ਲੋਕਤੰਤਰ ਦੇ ਚੌਥੇ ਸਤੰਭ ਨੂੰ ਦਿੱਤਾ ਬਣਦਾ ਮਾਣ ਸਨਮਾਨ, ਨਾ ਕਿ ਕਿਸੇ ਤੇ ਕੀਤਾ ਕੋਈ ਅਹਿਸਾਨ--ਡਾ. ਜਮੀਲ ਉਰ ਰਹਿਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਅਕਤੂਬਰ '2022 - ਮਲੇਰਕੋਟਲਾ ਡਿਸਟ੍ਰਿਕ ਪ੍ਰੈੱਸ ਕਲੱਬ ਲਈ ਸ਼ਾਨਦਾਰ ਬਿਲਡਿੰਗ ਬਣਾਉਣ ਲਈ ਵਿਧਾਇਕ ਡਾ .ਜਮੀਲ ਉਰ ਰਹਮਾਨ ਅਤੇ ਸ਼ਹਿਰ ਦੇ ਤਮਾਮ ਕੌਂਸਲਰਾਂ ਦੁਆਰਾ 25 ਲੱਖ ਰੁਪਏ ਜਾਰੀ ਕਰਨ ਤੇ ਲਗਾਈ ਮੋਹਰ ਨੇ ਆਖ਼ਰ ਦਹਾਕਿਆਂ ਤੋਂ ਚਲੀ ਆ ਰਹੀ ਪੱਤਰਕਾਰਾਂ ਦੀ ਅਹਿਮ ਮੰਗ ਪ੍ਰਵਾਨ ਕਰਕੇ ਪੱਤਰਕਾਰ ਭਾਈਚਾਰੇ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ ਹੈ ਜਿਸ ਨੂੰ ਲੈ ਕੇ ਅੱਜ ਡਿਸਟ੍ਰਿਕ ਪ੍ਰੈੱਸ ਕਲੱਬ ਦੇ ਪ੍ਰਧਾਨ ਸੁੱਖਾ ਖੇੜੀ ਵਾਲਾ ਸਮੇਤ ਸਾਰੇ ਪੱਤਰਕਾਰੇ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੇਖੀ ਨਹੀਂ ਸਮਾਈ ਜਾ ਰਹੀ ਸੀ।
ਵਿਧਾਇਕ ਡਾ ਜਮੀਲ ਉਰ ਰਹਿਮਾਨ ਅਤੇ ਪ੍ਰਧਾਨ ਮੁਹੰਮਦ ਅਸ਼ਰਫ ਸਮੇਤ ਸਾਰੇ ਕੌਂਸਲਰਾਂ ਦਾ ਪੱਤਰਕਾਰਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਬਹੁਤ ਪੁਰਾਣੀ ਮੰਗ ਜੋ ਡਾ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਸਮੂਹ ਕੌਂਸਲਰਾਂ ਨੇ ਪੂਰੀ ਕੀਤੀ ਹੈ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਮਜ਼ਬੂਤ ਕਰਨ ਵਿੱਚ ਬੇਹੱਦ ਸਹਾਈ ਸਾਬਤ ਹੋਵੇਗੀ ਕਿਉਂ ਗਏ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਵਿੱਚ ਕੋਈ ਵੀ ਮੀਡੀਆ ਕਰਮੀਆਂ ਲਈ ਅਜਿਹੀ ਜਗ੍ਹਾ ਦਾ ਨਾ ਹੋਣਾ ਬਹੁਤ ਬੜੀ ਘਾਟ ਮਹਿਸੂਸ ਕਰਵਾ ਰਿਹਾ ਸੀ ਹੁਣ ਇਸ ਮੰਗਦੇ ਪੂਰਾ ਹੋਣ ਨਾਲ ਜ਼ਿਲ੍ਹਾ ਮਾਲੇਰਕੋਟਲਾ ਦੇ ਇਲਾਕਾ ਅਮਰਗੜ੍ਹ ਅਹਿਮਦੜ੍ਹ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਲਾਭ ਮਿਲੇਗਾ ।
ਇਸ ਸਬੰਧੀ ਵਿਧਾਇਕ ਡਾ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੀਡੀਆ ਨਾਲ ਸਬੰਧਤ ਪੱਤਰਕਾਰ ਭਾਈਚਾਰੇ ਦੀ ਇਸ ਮੰਗ ਨੂੰ ਪ੍ਰਵਾਨ ਕਰ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਕੌਂਸਲਰ ਨੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਉਨ੍ਹਾਂ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਪਹਿਲੀ ਹੀ ਮੀਟਿੰਗ ਵਿੱਚ ਜੋ ਇਹ ਮਤਾ ਪਾਸ ਕੀਤਾ ਹੈ ਲੋਕਤੰਤਰ ਦੇ ਚੌਥੇ ਸਤੰਭ ਪ੍ਰੈੱਸ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ ਜੋ ਕਿ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ ।