ਬਾਬਾ ਛੱਜੋ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਅਤੇ ਦਸਤਾਰ ਮੁਕਾਬਲੇ ਸਫ਼ਲਤਾ ਪੂਰਕ ਸੰਪਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 24 ਨਵੰਬਰ 2022 - ਪਿੱਛਲੇ ਦਿਨੀਂ ਧੰਨ-ਧੰਨ ਬਾਬਾ ਛੱਜੋ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਸਾਲਾਨਾ ਜੋੜ ਮੇਲਾ ਬਸਤੀ ਗਾਂਧਾ ਸਿੰਘ ਵਾਲਾ ਨੇੜੇ ਪਿੰਡ ਟਿੱਬਾ ਵਿੱਖੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਦਾ 'ਤੇ ਭਾਵਨਾ ਨਾਲ ਕਰਵਾਇਆ ਗਿਆ।ਇਸ ਸਬੰਧ' ਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾ ਵਾਚਕਾਂ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਨਾਲ ਜੋੜਦੇ ਹੋਏ ਨਿਹਾਲ ਕੀਤਾ,ਇਹਨਾਂ ਜੱਥਿਆਂ ਵੱਲੋਂ ਵਿੱਚ, ਭਾਈ ਸਾਹਿਬ ਭਾਈ ਸੰਤ ਸਿੰਘ ਪਾਰਸ ਜੀ ਦਾ ਜੱਥਾ ਮੁੱਖ ਜੱਥੇ ਤੇ ਰੂਪ' ਚ ਸ਼ਾਮਿਲ ਹੋਇਆ ਅਤੇ ਜੋਸ਼ੀਲੀਆਂ ਢਾਡੀ ਵਾਰਾਂ ਨਾਲ ਸੰਗਤ ਨੂੰ ਮੰਤਰ ਮੁਗਧ ਕੀਤਾ,ਉਹਨਾਂ ਤੋਂ ਇਲਾਵਾ ਭਾਈ ਜਸਬੀਰ ਸਿੰਘ,ਭਾਈ ਸਤਿੰਦਰਪਾਲ ਸਿੰਘ,ਨੇ ਵੀ ਸੰਗਤ ਨੂੰ ਗੁਰੂ ਜੱਸ ਨਾਲ ਜੋੜਿਆ।
ਇਸ ਮੌਕੇ ਇਲਾਕੇ ਦੇ ਸ਼ਾਨ ਇੰਟਰਨੈਸ਼ਨਲ ਢਾਡੀ ਭਾਈ ਸਾਹਿਬ ਗੁਰਜੀਤ ਸਿੰਘ ਗੋਰੀ ਜਾਂਗਲਾ ਜੀ ਨੂੰ ਗੁਰਦੁਆਰਾ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਸਨਮਾਨਿਤ ਕੀਤਾ ਗਿਆ*। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਲਾਨਾ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਇਹਨਾਂ ਮੁਕਾਬਲਿਆਂ 'ਪੰਜਾਬ ਦੇ ਵੱਖ - ਵੱਖ ਜਿਲ੍ਹਿਆਂ' ਚੋ ਲਗਭਗ 80 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਮੁਕਾਬਲੇ ਤਿੰਨ ਸ਼੍ਰੇਣੀਆਂ ਕ੍ਰਮਵਾਰ 14 ਸਾਲਾਂ, 17 ਸਾਲਾਂ ਅਤੇ 19 ਸਾਲਾਂ ਉਮਰ ਵਰਗ ਚ ਕਰਵਾਏ ਗਏ।
ਮੁਕਾਬਲਿਆਂ ਦੀ ਅਰੰਭਤਾ ਸੰਤ ਬਾਬਾ ਹਰਜੀਤ ਸਿੰਘ ਜੀ(ਦਮਦਮਾ ਸਾਹਿਬ) ਵਾਲਿਆਂ ਵੱਲੋਂ ਕਰਵਾਈ ਗਈ।14 ਸਾਲਾਂ ਸ਼੍ਰੇਣੀ, ਚ ਕ੍ਰਮਵਾਰ ਪ੍ਰਿਯਾਂਸ਼ੂ(ਸੰਗਰੂਰ), ਅਰਸ਼ਦੀਪ ਸਿੰਘ, ਅਤੇ ਅੰਮ੍ਰਿਤਪਾਲ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ, 17 ਸਾਲਾਂ ਸ਼੍ਰੇਣੀ, ਚ ਕ੍ਰਮਵਾਰ ਇੰਦਰਜੀਤ ਸਿੰਘ (ਅੰਮ੍ਰਿਤਸਰ), ਜਸਵੀਰ ਸਿੰਘ (ਲੁਧਿਆਣਾ) ਅਤੇ ਜੋਬਨਪ੍ਰੀਤ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ, 19 ਸਾਲਾਂ ਸ਼੍ਰੇਣੀ 'ਚ ਜਸਪ੍ਰੀਤ ਸਿੰਘ (ਲੁਧਿਆਣਾ), ਸੁਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਪਹਿਲਾ, ਦੂਜਾ ਅਤੇ ਰਿਹਾ ਸਥਾਨ ਪ੍ਰਾਪਤ ਕੀਤਾ ਜੇਤੂ ਬੱਚਿਆਂ ਨੂੰ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਅਤੇ ਨਗਦ ਇਨਾਮਾਂ ਨਾਲ਼ ਨਿਵਾਜਿਆ ਗਿਆ।
ਇਸ ਮੌਕੇ ਸਰਪੰਚ ਸੁਰਜੀਤ ਸਿੰਘ, ਰਾਜਬੀਰ ਸਿੰਘ,ਗਿਆਨ ਸਿੰਘ,ਮਾਸਟਰ ਗੁਰਬਚਨ ਸਿੰਘ ਸੁਰਜੀਤ ਸਿੰਘ, ਜਸਵੰਤ ਸਿੰਘ, ਮਾਸਟਰ ਜਗਜੀਤ ਸਿੰਘ,ਪ੍ਰਭਦੀਪ ਸਿੰਘ, ਅਕਾਸ਼ਦੀਪ ਸਿੰਘ, ਗਗਨਦੀਪ ਸਿੰਘ, ਅਰਮਾਨਦੀਪ ਸਿੰਘ, ਸਾਹਿਲਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਜੋਬਨਪ੍ਰੀਤ ਸਿੰਘ, ਰਾਜਨਪ੍ਰੀਤ ਸਿੰਘ,ਮਨਜੀਤ ਸਿੰਘ, ਜਗਦੀਪ ਸਿੰਘ, ਸੁੱਚਾ ਸਿੰਘ, ਮਲਕੀਤ ਸਿੰਘ, ਭਜਨ ਕੌਰ, ਸੰਗਤੀ ਰੂਪ ਵਿੱਚ ਹਾਜ਼ਰ ਸੰਨ।