ਸ਼ੂਟਿੰਗ ਰੇਂਜ ਮੋਹਾਲੀ ਨੂੰ 7.54 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਅਪਗ੍ਰੇਡ : ਡੀ.ਸੀ
ਹਰਜਿੰਦਰ ਸਿੰਘ ਭੱਟੀ
- ਡਿਪਟੀ ਕਮਿਸ਼ਨਰ ਵੱਲੋਂ ਸ਼ੂਟਿੰਗ ਰੇਂਜ ਫੇਜ 6 ਮੋਹਾਲੀ ਦਾ ਦੌਰਾ ਕਰਕੇ ਕੀਤੇ ਜਾਣ ਵਾਲੇ ਕੰਮਾਂ ਦਾ ਲਿਆ ਜਾਇਜ਼ਾ
ਐਸ.ਏ.ਐਸ ਨਗਰ 24 ਨਵੰਬਰ 2022 - ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਸ਼ੂਟਿੰਗ ਰੇਂਜ ਫੇਜ਼ 06 ਮੋਹਾਲੀ ਦਾ ਦੌਰਾ ਕੀਤਾ ਗਿਆ ਅਤੇ ਇਸ ਸ਼ੂਟਿੰਗ ਰੇਂਜ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਹੋਣ ਵਾਲੇ ਕੰਮਾਂ ਦਾ ਜਾਇਜ਼ਾ ਲਿਆ । ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼ੂਟਿੰਗ ਰੇਂਜ ਮੋਹਾਲੀ ਨੂੰ ਕੇਂਦਰੀ ਸਪੈਸ਼ਲ ਸਕੀਮ ਅਸਿਸਟੈਂਸ ਟੂ ਸਟੇਟ ਫਾਰ ਕੈਪੀਟਲ ਇੰਨਵੈਸਟਮੈਂਟ ਅਧੀਨ 7.54 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਹ ਸ਼ੂਟਿੰਗ ਰੇਂਜ਼ ਨੂੰ ਨੈਸ਼ਨਲ ਪੱਧਰ ਦੇ ਸ਼ੂਟਿੰਗ ਖੇਡ ਮੁਕਾਬਲਿਆ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਰੇਂਜ਼ ਮੋਹਾਲੀ ਦੇ ਬੁਨਿਆਂਦੀ ਢਾਂਚੇ ਦਾ ਸੁਧਾਰ ਚਾਲੂ ਵਿੱਤੀ ਸਾਲ 2022-23 ਵਿੱਚ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਸ਼ੂਟਿੰਗ ਰੇਜ਼ ਵਿੱਚ 40 ਇਲੈਕਟ੍ਰਾਨਿਕ ਟਾਰਗੇਟ 10 ਮੀਟਰ ਰੇਂਜ, 40 ਮੈਨੂਅਲ ਟਾਰਗੇਟ 10 ਮੀਟਰ ਰੇਂਜ, 18 ਟਾਰਗੇਟ 50 ਮੀਟਰ ਰੇਂਜ ਵਿੱਚ ਅਤੇ 20 ਟਾਰਗੇਟ 25 ਮੀਟਰ ਰੇਂਜ ਵਿੱਚ ਲਗਾਉਣ ਦੀ ਤਜਵੀਜ ਹੈ ।
ਇਸ ਮੌਕੇ ਆਪ ਆਗੂ ਸ੍ਰੀਮਤੀ ਪ੍ਰਭਜੋਤ ਕੌਰ, ਕਾਰਜਕਾਰੀ ਇੰਜੀਨੀਅਰ ਖੇਡ ਵਿਭਾਗ ਸਰਕਲ ਚੰਡੀਗੜ, ਸ਼੍ਰੀ ਸੰਜੇ ਮਹਾਜਨ, ਐਸ.ਈ,ਪੀ.ਡਬਲਿਊ.ਡੀ ਸਰਕਲ ਚੰਡੀਗੜ੍ਹ ਸ੍ਰੀ ਰਮਤੇਸ ਸਿੰਘ ਬੈਂਸ , ਐਕਸੀਅਨ ਪੀ ਡਬਲਿਊ ਡੀ ਸ੍ਰੀ ਐੱਸ ਐੱਸ ਭੁੱਲਰ, ਜੁਆਇੰਟ ਡਇਰੈਕਟਰ ਐਗਰੀਕਲਚਰ ਸ੍ਰੀ ਰਾਜ ਕੁਮਾਰ, ਚੀਫ ਐਗਰੀਕਲਚਰ ਅਫਸਰ ਮੋਹਾਲੀ ਸ੍ਰੀ ਗੁਰਚਰਨ ਸਿੰਘ, ਐਸ.ਡੀ.ਈ. ਪੀ.ਡਬਲਿਊ.ਡੀ. ਸ਼੍ਰੀ ਸ਼ਿਵਪ੍ਰੀਤ ਸਿੰਘ, ਜੇ ਈ ਸ਼੍ਰੀ ਪਵਨ ਕੁਮਾਰ, ਸ੍ਰੀ ਸੁਪਰੀਤ ਸਿੰਘ ਵੀ ਹਾਜ਼ਰ ਸਨ ।