ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਲਈ ਤਿਆਰੀਆਂ ਮੁਕੰਮਲ : ਕਿਸਾਨ ਯੂਨੀਅਨ
ਦੀਪਕ ਜੈਨ
ਜਗਰਾਉਂ, 24 ਨਵੰਬਰ 2022 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਿਧਵਾਂ ਬੇਟ ਦੀ ਮੀਟਿੰਗ ਪਿੰਡ ਲੀਲਾਂ ਮੇਘ ਸਿੰਘ ਵਿਖੇ ਦਵਿੰਦਰ ਸਿੰਘ ਦੀ ਪ੍ਰਧਾਨਗੀ ਚ ਕੀਤੀ ਗਈ ਜਿਸ ਵਿੱਚ ਬਲਾਕ ਦੀਆਂ ਇਕਾਈਆਂ ਦੇ ਆਗੂ ਸਾਮਲ ਹੋਏ। ਰਾਮਸ਼ਰਨ ਸਿੰਘ ਰਸੂਲਪੁਰ ਬਲਾਕ ਸਕੱਤਰ ਨੇ ਦੱਸਿਆ ਕਿ ਇਸ ਬਲਾਕ ਵਲੋਂ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਇਸ ਬਲਾਕ ਵਲੋਂ ਤਿਆਰੀ ਮੁਕੰਮਲ ਕਰ ਲਈ ਗਈ ਹੈ। ਓਨਾ ਦਸਿਆ ਕਿ ਦੋ ਬੱਸਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ।
ਰਾਮਸ਼ਰਨ ਸਿੰਘ ਨੇ ਦਸਿਆ ਕਿ ਕੇਂਦਰ ਸਰਕਾਰ ਵੱਲੋ ਘੱਟੋ ਘਟ ਫਸਲਾਂ ਦੇ ਖਰੀਦ ਮੁੱਲ ਤੋਂ ਭੱਜਣ, ਲਖੀਮਪੁਰ ਖੀਰੀ 'ਚ ਅਜੈ ਮਿਸਰਾ ਮੰਤਰੀਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨਾਂ ਤੇ ਉਥੋਂ ਦੇ ਕਿਸਾਨਾਂ 'ਤੇ ਪਾਏ ਨਜਾਇਜ ਕੇਸ ਬਰਖਾਸਤ ਨਾਂ ਕਰਨ, ਦਿੱਲੀ ਕਿਸਾਨ ਘੋਲ ਦੇ ਸ਼ਹੀਦਾਂ ਨੂੰ ਮੁਆਵਜ਼ਾ ਤੇ ਪਰਿਵਾਰ ਦੇ ਮੈਂਬਰਾਂ ਲੵਈ ਨੌਕਰੀਆਂ, ਕਰਜਾ ਮੁਕਤੀ , ਫਸਲਾਂ ਦੀ ਬੀਮਾਂ ਯੋਜਨਾ ਆਦਿ ਨੂੰ ਲੈਕੇ ਇਹ ਸੰਘਰਸ਼ ਮੁੜ ਸੁਰੂ ਕੀਤਾ ਜਾ ਰਿਹਾ ਹੈ। ਇਸ ਮੀਟੰਗ ਵਿਚ ਜਗਤ ਸਿੰਘ ਲੀਲਾਂ ,ਪਰਿਵਾਰ ਸਿੰਘ, ਇਕਬਾਲ ਸਿੰਘ ਮਲਸੀਹਾਂ ਅਤੇ ਪਰਮਜੀਤ ਸਿੰਘ ਸਵੱਦੀ ਹਾਜ਼ਰ ਸਨ।