ਪਟਿਆਲਾ: ਪੁਲਿਸ ਵੱਲੋਂ ਰਾਤ ਸਮੇਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਬਰ ਕਾਬੂ
- ਮਾਰੂ ਹਥਿਆਰ ਅਤੇ ਮੋਟਰਸਾਇਕਲ ਬਰਾਮਦ
ਜੀ ਐਸ ਪੰਨੂ
ਪਟਿਆਲਾ,4ਦਸੰਬਰ,2022: ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪਟਿਆਲਾ ਵੱਲੋਂ ਰਾਤ ਸਮੇਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਬਰਾਂ ਅਕਾਸ਼, ਗੋਲੂ ਸਿੰਘ ਉਰਫ ਸਿਵਾ, ਮਲਕੀਤ ਸਿੰਘ ਉਰਫ ਐਕਟਰ ਅਤੇ ਸੰਨੀ ਉਰਫ ਮੋਟਾ ਨੂੰ ਮਾਰੂ ਹਥਿਆਰਾਂ ਸਮੇਤ ਲੁੱਟਖੋਹ ਕਰਨ ਦੀ ਯੋਜਨਾ ਬਣਾਉਂਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾ ਵੱਲੋਂ ਅੱਧੀ ਦਰਜਨ ਤੋਂ ਵੱਧ ਦੇ ਕਰੀਬ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ, ਗੱਲੇ ਵਿੱਚੋਂ ਕੈਸ ਅਤੇ ਹੋਰ ਸਮਾਨ ਆਦਿ ਦੀਆਂ 03 ਵਾਰਦਾਤਾਂ ਭਾਦਸੋਂ ਅਤੇ ਸ਼ੇਰਾਂ ਵਾਲਾ ਗੇਟ ਅਤੇ ਬੱਸ ਸਟੈਂਡ ਪਟਿਆਲਾ ਤੋ ਗੁਰਬਖਸ ਕਲੋਨੀ ਜਾਂਦੀ ਸਾਈਡ ਤੋ ਚੋਰੀ ਦੀਆਂ ਵਾਰਦਾਤਾਂ ਬਾਰੇ ਇੰਕਸਾਫ ਕੀਤਾ ਹੈ ਜੋਂ ਇਹ ਜਿਆਦਾਤਰ
ਦੁਕਾਨਾਂ ਵਿੱਚ ਪਏ ਗੱਲੇ ਵਿੱਚੋਂ ਕੈਸ ਚੋਰੀ ਕਰਦੇ ਸਨ।
ਉਨ੍ਹਾਂ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਸੀ.ਆਈ.ਏ.ਪਟਿਆਲਾ ਨੇ ਗੁਪਤ ਸੂਚਨਾਂ ਦੇ ਅਧਾਰ ਪਰ ਮਿਤੀ 03.12.2022 ਨੂੰ ਸਨੋਰ ਰੋਡ ਨੇੜੇ ਬੁੱਟਾ ਸਿੰਘ ਵਾਲਾ ਤੋ ਅਕਾਸ ਪੁੱਤਰ ਸੂਰਜ ਵਾਸੀ ਮਕਾਨ ਨੰਬਰ 303 ਵਿਕਾਸ ਨਗਰ ਚੀਮਾ ਚੌਕ ਸਿਊਣਾ ਰੋਡ ਥਾਣਾ ਤ੍ਰਿਪੜੀ, ਗੋਲੂ ਸਿੰਘ ਉਰਫ ਸਿਵਾ ਪੁੱਤਰ ਹੈਪੀ ਸਿੰਘ , ਮਲਕੀਤ ਸਿੰਘ ਉਰਫ ਐਕਟਰ ਪੁੱਤਰ ਤੇਜਾਸਿੰਘਵਾਸੀਆਨ ਸੁੰਦਰ ਬਸਤੀ ਪਾਤੜਾ ਥਾਣਾ ਪਾਤੜਾ, ਸੰਨੀ ਉਰਫ ਮੋਟਾ ਪੁੱਤਰ ਲੇਟ ਗੁਰਪ੍ਰੀਤ ਸਿੰਘ ਵਾਸੀ ਨੇੜੇ ਸ੍ਰੀ ਬਾਲਮੀਕੀ ਧਰਮਸਾਲਾ ਸੁੰਦਰ ਬਸਤੀ ਪਾਤੜਾ ਥਾਣਾ ਪਾਤੜਾ ਜਿਲ੍ਹਾ ਪਟਿਆਲਾ ਨੂੰ ਸਮੇਤ ਮਾਰੂ ਹਥਿਆਰਾਂ ਦੇ ਡਕੈਤੀ ਮਾਰਨ ਦੀ ਯੋਜਨਾ ਬਣਾਉਂਦਿਆਂ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ,ਜਿਸ ਸਬੰਧੀ ਮੁਕੱਦਮਾ ਨੰਬਰ 109 ਮਿਤੀ 03.12.2022 ਅ/ਧ 399,402 ਹਿੰ:ਦਿੰ: ਥਾਣਾ ਸਨੋਰ ਦਰਜ ਕੀਤਾ ਗਿਆ ।
ਗ੍ਰਿਫਤਾਰੀ ਦੋਰਾਨ ਅਕਾਸ ਅਤੇ ਗੋਲੂ ਸਿੰਘ ਉਰਫ ਸਿਵਾ ਪਾਸੋਂ 1/1 ਚਾਕੂ, ਮਲਕੀਤ ਸਿੰਘ ਉਰਫ ਐਕਟਰ ਅਤੇ ਸੰਨੀ ਉਰਫ ਮੋਟਾ ਪਾਸੋ 1/1 ਰਾਡਾਂ ਬਰਾਮਦ ਕੀਤੀਆਂ ਗਈਆਂ ਅਤੇ ਇਕ ਬਿੰਨ੍ਹਾ ਨੰਬਰੀ ਮੋਟਰਸਾਇਕਲ ਹੀਰੋ ਹਾਡਾ ਜੋ ਕਿ ਇੰਨ੍ਹਾ ਵੱਲੋਂ ਵਾਰਦਾਤਾਂ ਵਿੱਚ ਵਰਤਿਆ ਗਿਆ ਵੀ ਬਰਾਮਦ ਕੀਤਾ ਗਿਆ ਹੈ।
ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਨ ਦੇ ਖਿਲਾਫ ਪਹਿਲਾ ਵੀ ਚੋਰੀ ਆਦਿ ਮੁਕੱਦਮੇ ਦਰਜ ਹਨ। ਜਿੰਨ੍ਹਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।