ਸਵ.ਮਾਸਟਰ ਹੇਮ ਰਾਜ ਦੀ ਯਾਦ ’ਚ ਸਮਾਗਮ ਯਾਦਗਰੀ ਬਣਿਆ
ਸਕੂਲ ਦੇ ਹੁਸ਼ਿਆਰ ਤੇ ਲੋੜਵੰਦ ਬੱਚਿਆਂ ਨੂੰ ਬਲੇਜ਼ਰ, ਜਰਸੀਆਂ, ਬੂਟ ਵੰਡੇ ਗਏ
ਕਨੇਡਾ ਦੇ ਅਰੋੜਾ ਪ੍ਰੀਵਾਰ ਵੱਲੋਂ ਬੱਚਿਆਂ ਦੀ ਸਹਾਇਤਾ ਕਰਨ ਦੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕੀਤੀ ਸ਼ਲਾਘਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 5 ਦਸੰਬਰ 2022-ਸਰਕਾਰੀ ਮਿਡਲ ਸਕੂਲ ਹਰਦਿਆਲੇਆਣਾ ਵਿਖੇ ਸਵ.ਮਾਸਟਰ ਹੇਮ ਰਾਜ ਦੀ ਯਾਦ ’ਚ ਕੀਤਾ ਸਮਾਗਮ ਯਾਦਗਰੀ ਬਣਿਆ। ਇਸ ਮੌਕੇ ਪਿੰਡ ਦੇ ਮੋਹਤਬਰ ਸੱਜਣ ਉਚੇਚੇ ਤੌਰ ਤੇ ਸ਼ਾਮਲ ਹੋਏ। ਸਕੂਲ ਦੇ ਹਿੰਦੀ ਮਿਸਟ੍ਰੈਸ ਗੁਰਜੀਤ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਸਵਰਗੀ ਮਾਸਟਰ ਹੇਮ ਰਾਜ ਦੇ ਜੀਵਨ ਤੇ ਚਾਨਣਾ ਪਾਇਆ। ਇਸ ਮੌਕੇ ਮਾਸਟਰ ਹੇਮ ਰਾਜ ਦੇ ਹੋਣਹਾਰ ਸਪੁੱਤਰ ਪ੍ਰਦੀਪ ਅਰੋੜਾ, ਜਸਵਿੰਦਰ ਸਿੰਘ ਅਰੋੜਾ (ਕਨੇਡਾ) ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਭੇਜੇ ਗਏ ਬਲੇਜ਼ਰ, ਜਰਸੀਆਂ, ਬੂਟ, ਸਕੂਲ ਦੇ ਵਿਦਿਆਰਥੀਆਂ ਨੂੰ ਵੰਡੇ ਗਏ। ਇਸ ਮੌਕੇ ਸਕੂਲ ਦੇ ਮੁਖੀ ਰਾਜਨ ਨਾਗਪਾਲ ਨੇ ਕਿਹਾ ਆਪਣੇ ਬੁਜ਼ਰਗਾਂ ਦੀ ਯਾਦ ’ਚ ਕਨੇਡਾ ਦੇ ਅਰੋੜਾ ਨੇ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਅੱਜ ਲੋੜ ਹੈ ਕਿ ਅਸੀਂ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਅਰੋੜਾ ਪ੍ਰੀਵਾਰ ਦੀ ਤਰ੍ਹਾਂ ਖੁੱਲੇ ਦਿਨ ਨਾਲ ਕਰੀਏ ਤਾਂ ਸਾਡਾ ਸਮਾਜ ’ਚ ਅਸਲ ’ਚ ਸਿੱਖਿਅਤ ਹੋ ਕੇ ਤਰੱਕੀ ਕਰ ਸਕੇ।
ਇਸ ਮੌਕੇ ਸਕੂਲ ਅਧਿਆਪਕ ਮਨਦੀਪ ਸਿੰਘ, ਗੁਰਜੀਤ ਕੌਰ, ਜਸਪ੍ਰੀਤ ਕੌਰ ਨੇ ਅਰੋੜਾ ਪ੍ਰੀਵਾਰ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਜੀਵਨ ’ਚ ਕਾਮਯਾਬ ਇਨਸਾਨ ਬਣਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਅਰੋੜਾ ਦੇ ਕਨੇਡਾ ਪ੍ਰੀਵਾਰ ਵੱਲੋਂ ਕੀਤੇ ਇਸ ਫ਼ੈਸਲੇ ਦੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮਨਪ੍ਰੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਜ਼ਿਲਾ ਮੈਂਟਰ ਖੇਡਾਂ-ਕਮ-ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ, ਜ਼ਿਲਾ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ, ਸੱਤਪਾਲ ਸ਼ਰਮਾ, ਜ਼ਿਲੇ ਦੇ ਪੰਜ ਬਲਾਕ ਨੋਡਲ ਅਫ਼ਸਰ ਪਿ੍ਰੰਸੀਪਲ ਤੇਜਿੰਦਰ ਸਿੰਘ, ਪਿ੍ਰੰਸੀਪਲ ਰਾਜਵਿੰਦਰ ਕੌਰ, ਪਿ੍ਰੰਸੀਪਲ ਜਸਪਾਲ ਕੌਰ, ਪਿ੍ਰੰਸੀਪਲ ਅਮਰਦੀਪ ਕੌਰ, ਪਿ੍ਰੰਸੀਪਲ ਅੰਜਨਾ ਕੌਸ਼ਲ ਨੇ ਸ਼ਲਾਘਾ ਕਰਦਿਆਂ ਕਿਹਾ ਜ਼ਿਲੇ ਦੇ ਹਰ ਦੇ ਪਿੰਡ ਦੇ ਐਨ.ਆਰ.ਆਈ.ਵੀਰਾਂ ਨੂੰ ਆਪਣੇ-ਆਪਣੇ ਪਿੰਡ ਦੇ ਲੋੜਵੰਦਾਂ ਬੱਚਿਆਂ ਨੂੰ ਸਰਦੀ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।