ਗੇਰਾ ਫੈਕਟਰੀ ਵਿਖੇ ਲਗਾਇਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਦਸੰਬਰ 2022 : ਰੋਟਰੀ ਕਲੱਬ ਵੱਲੋਂ 30 ਦਿਨਾਂ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਦੀ ਮੁਹਿੰਮ ਨੂੰ ਪੂਰੇ 23 ਦਿਨ ਹੋ ਗਏ ਹਨ। ਅੱਜ ਦਾ ਮੁਫਤ ਚੈਕਅੱਪ ਕੈਂਪ ਗੇਰਾ ਅਚਾਰ ਮੁਰੱਬਾ ਫੈਕਟਰੀ ਵਿਖੇ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਅਰਸ਼ ਸੱਚਰ ਨੇ ਦੱਸਿਆ ਅੱਜ ਦੇ ਕੈਂਪ ਵਿੱਚ 57 ਲੋਕਾਂ ਦੀਆਂ ਮੁਫਤ ਅੱਖਾਂ ਦਾ ਚੈਕਅੱਪ ਕੀਤਾ ਗਿਆ ਤਾਂ 36 ਲੋਕਾਂ ਨੂੰ ਮੁਫਤ ਐਨਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਸਮਾਜਸੇਵੀ ਕੰਮਾਂ ਵਿੱਚ ਰੋਟਰੀ ਕਲੱਬ ਸਭ ਤੋਂ ਮੋਂਹਰੀ ਸੰਸਥਾਂ ਹੈ ਤੇ ਇਹ ਪੂਰੇ ਵਿਸ਼ਵ ਵਿੱਚ ਸੇਵਾ ਕਰਦੀ ਹੈ। ਇਸ ਮੌਕੇ ਸੁਰਿੰਦਰ ਗੇਰਾ ਨੇ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਕੀਤੀ। ਇਸ ਮੌਕੇ ਅਰਵਿੰਦ ਛਾਬੜਾ, ਅਸ਼ੋਕ ਸੱਚਰ, ਅਸ਼ੋਕ ਚਾਨਣਾ, ਨਵਦੀਪ ਗਰਗ, ਸੰਜੀਵ ਮਿੱਤਲ, ਪਵਨ ਵਰਮਾ, ਰਮੇਸ਼ ਰੇਹਾਨ, ਜਸਬੀਰ ਜੱਸੀ, ਗੁਰਪ੍ਰੀਤ ਸਿੰਘ, ਰਾਕੇਸ਼ ਰੇਹਾਨ, ਰਾਜਨ ਨਾਗਪਾਲ, ਪੰਕਜ ਗੁਲਾਟੀ, ਪ੍ਰਵੀਨ ਸੱਚਰ , ਮਨਤ ਜੈਨ ਆਦਿ ਹਾਜ਼ਰ ਸਨ।