ਗੈਰਕਾਨੂੰਨੀ ਚੱਲ ਰਹੇ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਦਾ ਮੈਨੇਜਰ ਗ੍ਰਿਫਤਾਰ
ਦੀਪਕ ਜੈਨ
- 1 ਲੱਖ 81 ਹਜਾਰ ਰੁਪਏ ਦੀ ਨਗਦੀ ਅਤੇ 100 ਗੋਲੀਆਂ ਬਰਾਮਦ
ਜਗਰਾਂਓ, 7 ਦਸੰਬਰ 2022 - ਇਕ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ‘ਚ ਚੱਲ ਰਿਹਾ ਗੋਰਖ ਧੰਦੇ ਦਾ ਪਰਦਾ ਫਾਸ਼ ਕਰਦਿਆ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਓ. ਇੰਦਰਜੀਤ ਸਿੰਘ ਦੇ ਦੱਸਿਆ ਕਿ 'ਨਵ ਦਿਸ਼ਾ ਨਸ਼ਾ ਛੁਡਾੳ ਕੇਦਰ' ਦਾ ਲਾਇਸੈਸ ਪਿਛਲੇ ਕਾਫੀ ਸਮੇਂ ਤੋਂ ਕੈਂਸਲ ਕੀਤਾ ਗਿਆ ਸੀ ਜਿਸ ਨੇ ਮੇਨ ਸੜਕ ਤੋਂ ਦੁਕਾਨ ਬੰਦ ਰੱਖ ਕੇ ਪਿਛਲੇ ਪਾਸੇ ਜਾਂਦੀ ਗਲੀ ਚੋ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਗੈਰਕਾਨੂੰਨੀ ਢੰਗ ਨਾਲ ਵੇਚ ਰਹੇ ਸਨ ਅਤੇ ਮੌਕੇ ਤੋਂ ਮੈਨੇਜਰ ਮਨਪ੍ਰੀਤ ਸਿੰਘ ਵਾਸੀ ਛੱਜਾਵਾਲ ਨੂੰ ਗ੍ਰਿਫਤਾਰ ਕਰਕੇ ਕਰੀਬ 1 ਲੱਖ 81 ਹਜਾਰ ਰੁਪਏ ਦੀ ਨਗਦੀ ਅਤੇ 100 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਐਸ.ਐਮ.ਓ. ਪੁਨੀਤ ਸਿੱਧੂ ਨੇ ਦੱਸਿਆਂ ਕਿ ਸ਼ਿਕਾਇਤ ਦੇ ਅਧਾਰ ਤੇ ਜਲੰਧਰ ਤੋਂ ਸਿਵਲ ਸਰਜਨ ਦੀ ਟੀਮ ਨੇ 'ਨਵ ਦਿਸ਼ਾ ਨਸ਼ਾ ਛੁਡਾਉ ਕੇਂਦਰ' 'ਤੇ ਛਾਪੇਮਾਰੀ ਕੀਤੀ ਗਈ ਹੈ ਜੋ ਕਿ ਗੈਰਕਾਨੂੰਨੀ ਚੱਲ ਰਿਹਾ ਸੀ।