ਜਗਰਾਓਂ ਵਿਖੇ ਕਚਿਹਰੀ ’ਚੋਂ ਇਕ ਮੋਟਰਸਾਈਕਲ ਚੋਰੀ
ਦੀਪਕ ਜੈਨ
- ਪੁਲਿਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ
ਜਗਰਾਓਂ, 7 ਦਸੰਬਰ 2022 - ਚੋਰਾਂ ਦੀ ਪਸੰਦੀਦਾ ਜਗਾਹ ਬਣੇ ਜਗਰਾਓਂ ਵਿਚ ਇਕ ਹੋਰ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਅਤੇ ਇਸ ਵਾਰ ਜਗਰਾਓਂ ਵਿਖੇ ਕਚਿਹਰੀ ’ਚੋਂ ਇਕ ਮੋਟਰਸਾਈਕਲ ਚੋਰੀ ਹੋਇਆ ਹੈ। ਥਾਣਾ ਸਿਟੀ ਪੁਲਿਸ ਦੇ ਏ.ਐੱਸ.ਆਈ ਦਰਸ਼ਨ ਸਿੰਘ ਅਨੁਸਾਰ ਨੇ ਸ਼ਾਂਤੀ ਪਤਨੀ ਭਜਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਕੰਨੀਆਂ ਦੇ ਬਿਆਨ ’ਤੇ ਕਚਿਹਰੀ’ਚੋਂ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ’ਚ ਅਣਪਛਾਤੇ ਚੋਰ ਖਿਲਾਫ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 5 ਦਸੰਬਰ ਨੂੰ ਉਹ ਪਤੀ ਸਮੇਤ ਕੋਰਟ ਵਿੱਚ ਤਰੀਕ ’ਤੇ ਆਏ ਸੀ ਅਤੇ ਮੋਟਰਸਾਈਕਲ ਕੋਰਟ ਦੇ ਬਾਹਰ ਲਾਕ ਲਗਾ ਕੇ ਖੜਾ ਕਰਕੇ 12:30 ਦੁਪਹਿਰ ਅੰਦਰ ਚਲੇ ਗਏ ਜਦੋਂ ਵਾਪਸ ਆਏ ਤਾਂ ਮੋਟਰਸਾਈਕਲ ਗਾਇਬ ਸੀ। ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਜਿਸ ਸਬੰਧੀ ਭਾਲ ਕਰਦੇ ਰਹੇ ਪਰ ਨਹੀ ਮਿਲਿਆ। ਇਹ ਵੀ ਪਤਾ ਲੱਗਾ ਹੈ ਕਿ ਕੱਲ੍ਹ ਗੁਰਚਰਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਕੰਨੀਆਂ ਹੁਸੈਨੀ ਦਾ ਵੀ ਮੋਟਰਸਾਈਕਲ ਮਾਰਕਾ ਪਲਟੀਨਾ ਬਜਾਜ ਮਾਡਲ 2018 ਅਤੇ ਭਗਵਾਨ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਸ਼ੇਰਪੁਰ ਕਲਾਂ ਦਾ ਮੋਟਰਸਾਈਕਲ ਪਲਸਰ ਵੀ ਜਗਰਾਉ ਤੋਂ ਚੋਰੀ ਹੋ ਗਿਆ ਹੈ।