← ਪਿਛੇ ਪਰਤੋ
ਹੇਰੋਇਨ ਸਮੇਤ ਇਕ ਕਾਬੂ
ਦੀਪਕ ਜੈਨ
ਜਗਰਾਓਂ, 7 ਦਸੰਬਰ 2022 - ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਈਨ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਬਲਵਿੰਦਰ ਸਿੰਘ ਨੇ ਦਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਚਮਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਅਕੁਵਾਲ ਹੇਰੋਈਨ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਆਪਣੇ ਗ੍ਰਾਹਕਾਂ ਨੂੰ ਹੈਰੋਈਨ ਵੇਚਣ ਲਈ ਪਿੰਡ ਭੈਣੀ ਅਰਾਈਆਂ ਤੋਂ ਕੀੜੀ ਭੂਮਾਲ ਵਲ ਪੈਦਲ ਆ ਰਿਹਾ ਹੈ। ਪੁਲਿਸ ਵਲੋਂ ਚਮਨ ਸਿੰਘ ਨੂੰ ਗਿਰਫ਼ਤਾਰ ਕਰਕੇ ਉਸ ਕੋਲੋਂ 6 ਗ੍ਰਾਮ ਹੈਰੋਈਨ ਬਰਾਮਦ ਕਰਕੇ ਉਸ ਖਿਲਾਫ 21 ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।
Total Responses : 265