66 ਵੇਂ ਮਹਾਨਿਰਵਾਨ ਦਿਹਾੜੇ ਤੇ ਡਾ. ਬੀਮ ਰਾਓ ਅੰਬੇਡਕਰ ਨੂੰ ਸ਼ਰਧਾ ਪੂਰਵਕ ਸ਼ਰਧਾਂਜਹਲੀਆਂ ਦਿੱਤੀਆਂ ਗਈਆਂ
ਰੋਹਿਤ ਗੁਪਤਾ
ਗੁਰਾਦਸਪੁਰ 7 ਦਸੰਬਰ 2022 - 66 ਵਾ ਮਹਾਪ੍ਰੀਨਿਵਾਰਨ ਦਿਹਾੜਾ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਡਾ.ਬੀਮ ਰਾਓ ਅੰਬੇਡਕਰ(6-ਦਸੰਬਰ -1956)ਵੱਖ ਵੱਖ ਜਥੇਬੰਦੀਆਂ ਵੱਲੋ ਸ਼ਰਧਾਂਜਲੀਆਂ ਦਿਤੀਆਂ ਗਈਆਂ ਅੱਜ ਦੇ ਦਿਨ ਭਾਰਤ ਦੇ ਸੰਵਿਧਾਨ ਨਿਰਮਾਤਾ ਨੇ ਭਾਰਤ ਵਿਚ ਰਹਿ ਰਹੇ ਗਰੀਬ ਦਲਿਤ ਅਤੇ ਹੋਰ ਪੱਛੜੇ ਲੋਕਾਂ ਅਤੇ ਇਸਤਰੀਆਂ ਨੂੰ ਜੀਣ ਦਾ ਹੱਕ ਦਵਾਇਆ ਅਤੇ ਪਰਾਇ ਕਰਨ ਦਾ ਹੱਕ ਦਵਾਇਆ ਅਤੇ ਸਤਿਪ੍ਰਥਾ ਨੂੰ ਖਤਮ ਕੀਤਾ ਅਤੇ ਵਿਧਵਾ ਇਤਰੀਆਂ ਨੂੰ ਦੁਬਾਰਾ ਵਿਆਹ ਕਰਨ ਦਾ ਅਧਿਕਾਰ ਦਵਾਇਆ ਡਾ . ਬੀਮ ਰਾਓ ਅੰਬੇਡਕਰ ਜੀ ਭਾਰਤ ਦੇ ਕੌਂਸਟੀਟਿਊਸ਼ਨਲ ਫਾਦਰ ਹਨ l
ਅੱਜ 6 ਦਸੰਬਰ ਨੂੰ ਰਾਤ 7:30 ਵਜੇ ਡੀ. ਸੀ. ਦਫ਼ਤਰ ਵਿਖ਼ੇ ਸਤਾਪਿਤ ਡਾ.ਬੀਮ ਰਾਓ ਅੰਬੇਡਕਰ ਜੀ ਦੇ ਬੁੱਤ ਉਪਰ ਮੋਮਬਤੀਆਂ ਜਗਾ ਕੇ ਓਹਨਾ ਨੂੰ ਸ਼ਰਧਾਂਜਹੀ ਦਿਤੀ ਗਈ ਜਿਸ ਵਿਚ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਕੋਮੀ ਮੈਮਬਰ ਰੰਜਨ ਵਫ਼ਾ, ਗੁਰੂ ਰਵਿਦਾਸ ਸ਼ਹਿਰੀ ਗਗਨ ਕਰਲੂਪੀਆਂ, ਰਾਜੀਵ ਕੁਮਾਰ, ਰੂਬਲ ਵਫ਼ਾ, ਸੀਨੀਅਰ ਬਸਪ ਆਗੂ ਰਮੇਸ਼ ਕੁਮਾਰ, ਗੁਰੂ ਨਾਭਾਦਾਸ ਕਮੇਟੀ ਦੇ ਪ੍ਰਧਾਨ ਸ਼੍ਰੀ ਯੁਧਵੀਰ, ਸ਼੍ਰੀ ਲੇਖਰਾਜ, ਸਰਪੰਚ ਸ਼ਿਵਰਾਮ, ਸਰਪੰਚ ਦਰਸ਼ਨ ਲਾਲ ਤਿਬਰੀ, ਸਰਪੰਚ ਸਤਪਾਲ ਹਾਜ਼ਰ ਸਨ।