ਦਿੱਲੀ ਐਮਸੀਡੀ ਚੌਣਾਂ ਵਿਚ ਹੋਈ ਜਿੱਤ ਦੀ ਖੁਸ਼ੀ ਵਿਚ ਗੋਪੀ ਸ਼ਰਮਾ ਨੇ ਵੰਡੇ ਲੱਡੂ
ਦੀਪਕ ਜੈਨ
- ਫੋਨ ਕਰਕੇ ਹਾਇਕਮਾਨ ਨੂੰ ਦਿੱਤੀ ਵਧਾਈ
ਜਗਰਾਓਂ, 7 ਦਸੰਬਰ 2022 - ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਜੋਇੰਟ ਸਕੱਤਰ ਗੋਪੀ ਸ਼ਰਮਾ ਨੇ ਅੱਜ ਆਮ ਆਦਮੀ ਪਾਰਟੀ ਦੀ ਦਿੱਲੀ ਦੀਆਂ ਕਾਰਪੋਰੇਸ਼ਨ ਚੌਣਾਂ ਵਿਚ ਹੋਈ ਸ਼ਾਨਦਾਰ ਜਿੱਤ ਦੇ ਮੱਦੇਨਜਰ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਅਤੇ ਪਾਰਟੀ ਹਾਇਕਮਾਨ ਨੂੰ ਇਸ ਜਿੱਤ 'ਤੇ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਗੋਪੀ ਸ਼ਰਮਾ ਨੇ ਕਿਹਾ ਕਿ ਦਿੱਲੀ ਵਿਚ ਹੋਈਆਂ ਕਾਰਪੋਰੇਸ਼ਨ ਦੀਆਂ ਚੌਣਾਂ ਤੋਂ ਸਾਫ ਹੋ ਗਿਆ ਹੈ ਕਿ ਦਿੱਲੀ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਉੱਪਰ ਵਿਸ਼ਵਾਸ ਨਹੀਂ ਰਿਹਾ ਅਤੇ ਦਿੱਲੀ ਦੀ ਜਨਤਾ 'ਆਪ' ਦੇ ਕੰਮਾਂ ਤੋਂ ਪੂਰੀ ਤਰਾਂ ਖੁਸ਼ ਹੈ ਜਿਸਦਾ ਫਤਵਾ ਜਨਤਾ ਨੇ ਕਾਰਪੋਰੇਸ਼ਨ ਉੱਪਰ ਝਾੜੂ ਦਾ ਕਬਜਾ ਕਰਵਾਕੇ ਦਿੱਤਾ ਹੈ।