ਨਜਾਇਜ਼ ਸਰਾਬ ਦੀ ਵਿਕਰੀ ਰੋਕਣ ਲਈ ਆਬਕਾਰੀ ਟੀਮ ਨੇ ਪਿੰਡ ਸਮੁੰਦਗੜ੍ਹ ਛੰਨਾ ਵਿਖੇ ਸ਼ੱਕੀ ਘਰਾਂ ਦੀ ਲਈ ਤਲਾਸ਼ੀ
--ਪ੍ਰਮਾਣਿਕਤਾ ਨਾ ਹੋਣ ਕਾਰਨ ਨਜਾਇਜ਼ ਸ਼ਰਾਬ ਸਿਹਤ ਲਈ ਹਾਨੀਕਾਰਕ ਤੇ ਜਾਨਲੇਵਾ
--ਆਬਕਾਰੀ ਵਿਭਾਗ ਪੰਜਾਬ ਦੇ ਹੈਲਪਲਾਈਨ ਨੰਬਰ 98759-61126 ਉੱਪਰ ਦਿੱਤੀ ਜਾ ਸਕਦੀ ਨਜ਼ਾਇਜ਼ ਸ਼ਰਾਬ ਸਬੰਧੀ ਸੂਚਨਾ-ਆਬਕਾਰੀ ਅਫ਼ਸਰ
ਮੁਹੰਮਦ ਇਸਮਾਿਇਲ ਏਸ਼ੀਆ
ਮਲੇਰਕੋਟਲਾ, 9 ਦਸੰਬਰ 2022 - ਉਪ ਕਮਿਸ਼ਨਰ ਆਬਕਾਰੀ, ਫਿਰੋਜ਼ਪੁਰ ਜ਼ੋਨ, ਫਿਰੋਜ਼ਪੁਰ ਸ੍ਰੀ ਸਲਿਨ ਆਹਲੂਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਸੰਗਰੂਰ ਰੇਂਜ ਸ੍ਰੀ ਚੰਦਰ ਮਹਿਤਾ ਦੀਆਂ ਹਦਾਇਤਾਂ ਅਨੁਸਾਰ ਆਬਕਾਰੀ ਵਿਭਾਗ ਸੰਗਰੂਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਸਮੱਗਲਡ/ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਤਹਿਤ ਆਬਕਾਰੀ ਅਫ਼ਸਰ ਸੰਗਰੂਰ-2 ਸ੍ਰੀ ਪ੍ਰੀਤਭੁਪਿੰਦਰ ਸਿੰਘ ਵੱਲੋਂ ਸਮੇਤ ਆਬਕਾਰੀ ਨਿਰੀਖਕ ਧੂਰੀ ਸ੍ਰੀ ਰਣਜੀਤ ਸਿੰਘ, ਆਬਕਾਰੀ ਨਿਰੀਖਕ ਅਮਰਗੜ ਸ੍ਰੀ ਅਮਨਦੀਪ ਸਿੰਘ, ਆਬਕਾਰੀ ਨਿਰੀਖਕ ਮਲੇਰਕੋਟਲਾ ਸ੍ਰੀ ਗੌਰਵ ਜਿੰਦਲ ਨਾਲ ਪਿੰਡ ਸਮੁੰਦਗੜ੍ਹ ਛੰਨਾ ਵਿਖੇ ਸ਼ੱਕੀ ਘਰਾਂ ਦੀ ਤਲਾਸ਼ੀ ਕੀਤੀ ਗਈ ।
ਆਬਕਾਰੀ ਅਫ਼ਸਰ ਸ੍ਰੀ ਪ੍ਰੀਤਭੁਪਿੰਦਰ ਨੇ ਆਮ ਪਬਲਿਕ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਕਿ ਨਜਾਇਜ਼ ਸ਼ਰਾਬ ਦੀ ਪ੍ਰਮਾਣਿਕਤਾ ਨਾ ਹੋਣ ਕਾਰਨ ਇਸਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ, ਇਥੋਂ ਤੱਕ ਕਿ ਇਹ ਜਾਨ ਲੇਵਾ ਵੀ ਹੋ ਸਕਦੀ ਹੈ। ਨੁਕਸਾਨਦੇਹ ਹੋਣ ਦੇ ਨਾਲ ਨਾਲ ਇਸਦੀ ਵਰਤੋਂ ਕਰਨਾ ਅਤੇ ਇਸਨੂੰ ਵੇਚਣਾ ਗੈਰਕਾਨੂੰਨੀ ਹੈ।
ਉਹਨਾਂ ਦੱਸਿਆ ਕਿ ਆਬਕਾਰੀ ਵਿਭਾਗ, ਪੰਜਾਬ ਵੱਲੋਂ ਨਜਾਇਜ਼ ਸਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੀ ਸੂਚਨਾ ਦੇਣ ਲਈ 98759-61126 ਹੈਲਪ-ਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ। ਕੋਈ ਵੀ ਵਿਅਕਤੀ ਨਜ਼ਾਇਜ਼ ਸਰਾਬ ਦਾ ਧੰਦਾ ਕਰਨ ਵਾਲੇ ਵਿਅਕਤੀ ਦੀ ਸੂਚਨਾ ਇਸ ਨੰਬਰ ਉੱਪਰ ਦੇ ਸਕਦਾ ਹੈ, ਪੁਲਿਸ ਵੱਲੋਂ ਉਸਦਾ ਨਾਮ ਅਤੇ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
ਪ੍ਰੀਤਭੁਪਿੰਦਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਸ਼ਰਾਬ ਦਾ ਨਜਾਇਜ਼ ਧੰਦੇ ਸਬੰਧੀ ਜਾਂ ਧੰਦਾ ਕਰਨ ਵਾਲੇ ਕਿਸੇ ਵਿਅਕਤੀ ਸਬੰਧੀ ਕੋਈ ਜਾਣਕਾਰੀ ਆਉਂਦੀ ਹੈ ਤਾਂ ਬਿਨ੍ਹਾਂ ਕਿਸੇ ਦੇਰੀ ਤੋਂ ਉਕਤ ਨੰਬਰ ਉੱਪਰ ਸੰਪਰਕ ਕਰਕੇ ਜਾਂ ਲੋਕਲ ਪੁਲਿਸ ਸਟੇਸ਼ਨ ਵਿਖੇ ਸੰਪਰਕ ਕਰਕੇ ਪੁਲਿਸ ਦੀ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਾਥ ਦੇਣ।