ਗਲਤ ਢੰਗ ਨਾਲ ਖੜੀ ਕੀਤੀ ਗੱਡੀ ’ਚ ਵੱਜਕੇ ਮੋਟਰਸਾਈਕਲ ਸਵਾਰ ਦੀ ਹੋਈ ਮੌਤ, ਪਰਚਾ ਦਰਜ
ਦੀਪਕ ਜੈਨ
- ਪੁਲਿਸ ਵਲੋਂ ਗੱਡੀ ਚਾਲਕ ਖਿਲਾਫ ਮਾਮਲਾ ਦਰਜ
ਜਗਰਾਓਂ, 9 ਦਸੰਬਰ 2022 - ਬਿਨਾਂ ਇੰਡੀਕੈਟਰ ਚਲਾਏ ਗਲਤ ਢੰਗ ਨਾਲ ਬਲੈਰੋ ਖੜੀ ਹੋਣ ਦੇ ਚਲਦਿਆਂ ਇਕ ਮੋਟਰਸਾਈਕਲ ਸਵਾਰ ਦੀ ਗੱਡੀ ਵਿਚ ਵੱਜਣ ਨਾਲ ਮੌਤ ਹੋ ਗਈ। ਪੁਲਿਸ ਵਲੋਂ ਇਸ ਮਾਮਲੇ ਦੇ ਦੋਸ਼ੀ ਰਣਜੋਧ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਡਰੋਲੀ ਭਾਈ ਖਿਲਾਫ ਥਾਣਾ ਸਿਟੀ ਜਗਰਾਓਂ ਵਿਚ ਕੇਸ ਦਰਜ ਦਰਜ ਕੀਤਾ ਹੈ। ਏਐਸਆਈ ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ਿਕਾਇਤਕਰਤਾ ਦਿਲਬਾਗ ਰਾਏ ਪੁੱਤਰ ਥਾਰਾ ਰਾਮ ਨਿਵਾਸੀ ਜਗਰਾਓਂ ਨੇ ਬਿਆਨ ਦਰਜ ਕਰਵਾਇਆ ਕਿ ਉਸਦਾ ਲੜਕਾ ਅਸ਼ੀਸ਼ ਕੁਮਾਰ ਸਮੇਤ ਕੁਲਦੀਪ ਵਾਸੀ ਅਗਵਾੜ ਲੋਪੋ ਦੇ ਪਿੰਡ ਪੋਨਾ ਬਿਜਲੀ ਦਾ ਕੰਮ ਕਰਨ ਗਿਆ ਸੀ ਅਤੇ ਮੈ ਤੇ ਛੋਟਾ ਲੜਕਾ ਯੋਗੇਸ਼ ਮੋਟਰਸਾਈਕਲ ’ਤੇ ਮੁੱਲਾਪੁਰ ਕਿਸੇ ਕੰਮ ਗਏ ਸੀ ਤਾਂ ਸ਼ਾਮ 7 ਵਜੇ ਅਸੀ ਕੰਮ ਖਤਮ ਕਰਨ ਤੋਂ ਬਾਅਦ ਵਾਪਸ ਜਗਰਾਉਂ ਆ ਰਹੇ ਸੀ ਤਾਂ ਲੜਕੇ ਅਸ਼ੀਸ਼ ਕੁਮਾਰ ਨੂੰ ਫੋਨ ’ਤੇ ਪੁੱਛਿਆ ਕਿ ਕੰਮ ਖਤਮ ਹੋ ਗਿਆ ਤਾਂ ਘਰ ਚੱਲੀਏ ਅਸੀਂ ਅਲੀਗੜ੍ਹ ਪੁੱਲ ਥੱਲੇ ਇਕੱਠੇ ਹੋ ਗਏ।
ਦਿਲਬਾਗ ਰਾਏ ਨੇ ਦਸਿਆ ਕਿ ਉਸਦਾ ਲੜਕਾ ਅਸ਼ੀਸ਼ ਕੁਮਾਰ ਅਤੇ ਕੁਲਦੀਪ ਸਿੰਘ ਆਪਣੇ ਮੋਟਰਸਾਈਕਲ ਦੇ ਸਾਡੇ ਅੱਗੇ ਅੱਗੇ ਅਤੇ ਅਸੀਂ ਇਨ੍ਹਾ ਦੇ ਪਿੱਛੇ ਪਿੱਛੇ ਮੋਟਰਸਾਈਕਲ ’ਤੇ ਆ ਰਹੇ ਸੀ ਤਾਂ ਡਰੇਨ ਪੁੱਲ ਨੇੜੇ ਪਹਿਲਵਾਨ ਦਾ ਢਾਬਾ ਕਰਾਸ ਕੀਤਾ ਤਾਂ ਕੇ.ਟੀ.ਐੱਸ ਚਿਕਨ ਹੱਟ ਸਾਹਮਣੇ ਰੋਡ ’ਤੇ ਇੱਕ ਬਲੈਰੋ ਗੱਡੀ ਮਹਿੰਦਰਾ ਪੈੱਕਅੱਪ ਬਿਨ੍ਹਾ ਇੰਡੀਗੇਟਰ ਲਾਇਆਂ ਖੜ੍ਹੀ ਸੀ ਤਾਂ ਮੇਰੇ ਲੜਕੇ ਅਸ਼ੀਸ਼ ਕੁਮਾਰ ਦਾ ਮੋਟਰਸਾਈਕਲ ਬਲੈਰੋ ਗੱਡੀ ਪਿੱਛੇ ਜਾ ਵੱਜਾ। ਜਿਸ ਨਾਲ ਆਸ਼ੀਸ਼ ਅਤੇ ਕੁਲਦੀਪ ਦੋਵਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ। ਮੇਰੇ ਲੜਕੇ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਜਿੱਥੇ ਦੌਰਾਨ ਇਲਾਜ 8 ਦਸੰਬਰ ਨੂੰ ਸਵੇਰੇ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੇ ਆਰੋਪੀ ਰਣਜੋਧ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।