ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਸਿਹਤ ਕਰਮਚਾਰੀਆਂ ਨੂੰ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁਕਾਈ
ਰੋਹਿਤ ਗੁਪਤਾ
ਗੁਰਦਾਸਪੁਰ 9 ਦਸੰਬਰ 2022 - ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ "ਅਗਰਵਾਲ ਦੇ ਨਿਰਦੇਸ਼ਾਂ ਤੇ ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਸ੍ਰੀਮਤੀ ਨੀਲਮ ਕੁਮਾਰੀ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਸਿਹਤ ਕਰਮਚਾਰੀਆਂ ਨੂੰ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਸਹੁੰ ਚੁਕਾਈ ਗਈ ਕਿ ਮੈ ਸਹੁੰ ਖਾਂਦਾ ਹਾਂ ਕਿ ਮੈਂ ਸੜਕ ਤੇ ਵਾਹਨ ਚਲਾਉਣ ਤੋਂ ਪਹਿਲਾ ਸਾਰੀਆਂ ਸੁਰੱਖਿਆ ਸਬੰਧੀ ਗੱਲਾਂ ਦਾ ਧਿਆਨ ਰੱਖਾਂਗਾ ਤੇ ਮੈਂ ਆਪਣੇ ਪਰਿਵਾਰ ਨੂੰ ਟਰੈਫਿਕ ਦੇ ਨਿਯਮਾਂ ਦੇ ਪਾਲਿਨ ਕਰਨ ਸਬੰਧੀ ਜਾਣੂ ਕਰਾਵਾਂਗਾ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਹੈਲਮਟ ਪਹਿਨਾਗਾਂ, ਕਾਰ ਚਲਾਉਣ ਸਮੇਂ ਹਮੇਸ਼ਾਂ ਸੀਟ ਬੈਲਟ ਦੀ ਵਰਤੋਂ ਕਰਾਂਗਾ, ਮੈਂ ਸਰਾਬ ਪੀ ਕੇ ਗੱਡੀ ਨਹੀਂ ਚਲਾਵਾਂਗਾ, ਗੱਡੀ ਚਲਾਉਂਦੇ ਸਮੇਂ ਕਦੇ ਵੀ ਮੋਬਾਇਲ ਫੋਨ ਤੇ ਗੱਲ ਨਹੀਂ ਕਰਾਂਗਾ, ਮੈਂ ਹਮੇਸ਼ਾ ਐਬੂਲੈਂਸ਼,ਫਾਇਰ ਬਿ੍ਗੇਡ ਅਤੇ ਪੁਲਿਸ ਦੇ ਐਮਰਜੈਸ਼ੀ ਵਾਹਨਾਂ ਨੂੰ ਰਸਤਾ ਦੇਵਾਂਗਾ l
ਇਸ ਮੌਕੇ ਡਾਕਟਰ ਮੰਨਤਜੋਤ ਸਿੰਘ ਮੈਡੀਕਲ਼ ਅਫ਼ਸਰ, ਡਾ. ਜਗਜੀਤ ਸਿੰਘ ਮੈਡੀਕਲ਼ ਅਫ਼ਸਰ, ਡਾ. ਸੰਪਾਂ ਕੁਮਾਰ "ਦੰਦਾਂ ਦੇ ਮਾਹਿਰ ਡਾਕਟਰ" ਡਾ. ਭਗਵਾਨ ਦਾਸ "ਹੋਓਮੈਪੈਥਿਕ" ਸ਼੍ਰੀਮਤੀ ਹਰਭਜਨ ਕੌਰ ਫਾਰਮੇਸੀ ਅਫ਼ਸਰ,ਸ਼੍ਰੀਮਤੀ ਕਮਲੇਸ਼ ਕੁਮਾਰੀ ਐਲ. ਐਚ. ਵੀ, ਸ਼੍ਰੀਮਤੀ ਹਰਪ੍ਰੀਤ ਕੌਰ ਸਟਾਫ ਨਰਸ,ਸ਼੍ਰੀਮਤੀ ਸਵੀਟਾ ਸਟਾਫ, ਸ੍ਰੀ ਦਲੀਪ ਰਾਜ ਹੈਲਥ ਇੰਸਪੈਕਟਰ, ਕੁਲਦੀਪ ਸਿੰਘ, ਰਾਕੇਸ਼ ਕੁਮਾਰ ਅਕਾਊਂਟੈਂਟ, ਸ੍ਰੀ ਕੁਲਵੰਤ ਸਿੰਘ ਐਲ. ਟੀ, ਤੇ ਹੋਰ ਕਰਮਚਾਰੀ ਹਾਜ਼ਰ ਸਨ l