ਬੀਡੀਪੀਓ ਵਲੋਂ ਆਪਣੇ ਹੀ ਸਟਾਫ ਖਿਲਾਫ ਕਰਵਾਇਆ ਗਿਆ ਪਰਚਾ ਦਰਜ
ਦੀਪਕ ਜੈਨ
ਜਗਰਾਓਂ, 9 ਦਸੰਬਰ 2022 - ਪਿੰਡ ਪੱਖੋਵਾਲ ਦੇ ਬੀਡੀਪੀਓ ਵਲੋਂ ਆਪਣੇ ਹੀ ਸਟਾਫ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਧਾਰ ਦੇ ਏਐਸਆਈ ਰਾਜਦੀਪ ਸਿੰਘ ਨੇ ਦਸਿਆ ਕਿ ਰੁਪਿੰਦਰਜੀਤ ਕੌਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਬਲਾਕ ਦਫਤਰ ਪੱਖੋਵਾਲ ਵਿਖੇ ਆਪਣਾ ਅਹੁਦਾ ਸੰਭਾਲਣ ਗਏ ਤਾ ਮੌਕੇ ਤੇ ਬਲਾਕ ਪੱਖੋਵਾਲ ਦੇ ਦਫਤਰੀ ਅਤੇ ਫੀਲਡ ਸਟਾਫ ਵੱਲੋਂ ਡਿਊਟੀ ਵਿਚ ਵਿਘਨ ਪਾਇਆ ਗਿਆ।
ਬਲਾਕ ਪੱਖੋਵਾਲ ਦੇ ਪੰਚਾਇਤ ਸਕੱਤਰ ਸੁਖਪਾਲ ਸਿੰਘ , ਪੰਚਾਇਤ ਸਕੱਤਰ ਕਰਨਦੀਪ ਸਿੰਘ ਚੰਦੇਲ ,ਗੁਰਬਚਨ ਸਿੰਘ ਸੁਪਰਡੈਂਟ ਅਤੇ ਮਾਨਇੰਦਰ ਸਿੰਘ ਡਾਟਾ ਐਂਟਰੀ ਅਪਰੇਟਰ ਵੱਲੋਂ ਦਫਤਰ ਦੇ ਸਾਰੇ ਗੇਟ ਬੰਦ ਕਰ ਦਿਤੇ ਗਏ ਅਤੇ ਗੇਟ ਖੋਲਣ ਤੇ ਓਨਾ ਨਾਲ ਹੱਥੋ-ਪਾਈ ਕੀਤੀ ਗਈ ਅਤੇ ਜਾਤੀ ਸੂਚਕ ਅਤੇ ਭੱਦੀ ਸ਼ਬਦਾਵਲੀ ਬੋਲੀ ਗਈ। ਇਸ ਤਰਾਂ ਉਕਤ ਦੋਸਹੋਈਆਂ ਨੇ ਮੇਰੀ ਡਿਊਟੀ ਵਿੱਚ ਵਿਘਨ ਪਾਇਆ। ਪੁਲਿਸ ਵਲੋਂ ਪੰਚਾਇਤ ਸਕੱਤਰ ਸੁਖਪਾਲ ਸਿੰਘ , ਪੰਚਾਇਤ ਸਕੱਤਰ ਕਰਨਦੀਪ ਸਿੰਘ ਚੰਦੇਲ ,ਗੁਰਬਚਨ ਸਿੰਘ ਸੁਪਰਡੈਂਟ ਅਤੇ ਮਾਨਇੰਦਰ ਸਿੰਘ ਡਾਟਾ ਐਂਟਰੀ ਅਪਰੇਟਰ ਥਾਣਾ ਸੁਧਾਰ ਵਿਖੇ 353,186, 332,294, 354 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।