1 ਫਰਵਰੀ ਨੂੰ ਹੋਵੇਗਾ ਸ਼੍ਰੀ ਸ਼ਿਆਮ ਪ੍ਰਭੂ ਦਾ 47ਵਾਂ ਸਾਲਾਨਾ ਉਤਸਵ ਪ੍ਰੋਗਰਾਮ
ਦੀਪਕ ਗਰਗ
ਫਰੀਦਕੋਟ/ਕੋਟਕਪੂਰਾ: 25 ਜਨਵਰੀ 2023 : ਕੋਟਕਪੂਰਾ ਦੇ ਸਵਰਗਪੁਰੀ ਮੁਹੱਲੇ ਵਿੱਚ ਸਥਿਤ ਸ਼੍ਰੀ ਸ਼ਿਆਮ ਮੰਦਰ ਦੇ ਵਿਹੜੇ ਵਿੱਚ 47ਵੇ ਸਲਾਨਾ ਸ਼੍ਰੀ ਸ਼ਿਆਮ ਮਹਾਂਉਤਸਵ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ।
ਸ੍ਰੀ ਸ਼ਿਆਮ ਮੰਦਰ ਪ੍ਰਬੰਧਕ ਕਮੇਟੀ ਦੇ ਮੁਖੀ ਮੋਹਨ ਲਾਲ ਬਾਂਸਲ ਨੇ ਦੱਸਿਆ ਕਿ 1 ਫਰਵਰੀ ਦਿਨ ਬੁੱਧਵਾਰ ਨੂੰ ਸਾਲਾਨਾ ਸਮਾਗਮ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਪ੍ਰੋਗਰਾਮ ਦੀ ਸ਼ੁਰੂਆਤ 31 ਜਨਵਰੀ ਨੂੰ ਵਿਸ਼ਾਲ ਸ਼੍ਰੀ ਸ਼ਿਆਮ ਨਿਸ਼ਾਨ ਸ਼ੋਭਾ ਯਾਤਰਾ ਨਾਲ ਹੋਵੇਗੀ। ਸ਼੍ਰੀ ਸ਼ਿਆਮ ਮੰਦਿਰ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਵਾਪਿਸ ਸ਼੍ਰੀ ਸ਼ਿਆਮ ਮੰਦਿਰ ਵਿਖੇ ਵਿਸ਼ਰਾਮ ਕਰੇਗੀ।
ਇਸ ਤੋਂ ਬਾਅਦ 1 ਫਰਵਰੀ ਦਿਨ ਬੁੱਧਵਾਰ ਨੂੰ ਰਾਤ 8 ਵਜੇ ਤੋਂ ਪ੍ਰਭ ਇਛਾ ਤੱਕ ਸ਼੍ਰੀ ਸ਼ਿਆਮ ਭਜਨ ਸੰਧਿਆ ਦਾ ਆਯੋਜਨ ਵੀ ਕੀਤਾ ਜਾਵੇਗਾ।
ਜਿਸ ਵਿੱਚ ਗਾਇਕਾ ਸ੍ਰੀਮਤੀ ਤ੍ਰਿਚਨਾ ਸਿੰਘ ਜੀ ਕੋਲਕਾਤਾ ਅਤੇ ਗਾਇਕ ਗੋਰਵ ਪਾਰੀਕ ਜੀ ਕੋਲਕਾਤਾ ਵਾਲੇ ਆਪਣੇ ਭਜਨ ਪੇਸ਼ ਕਰਨਗੇ। ਇਸ ਮੌਕੇ ਸਥਾਨਕ ਸ਼ਹਿਰ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਸੈਂਕੜੇ ਲੋਕ ਪਹੁੰਚ ਕੇ ਇਸ ਭਜਨ ਸੰਧਿਆ ਦਾ ਆਨੰਦ ਲੈਣਗੇ।
ਸਥਾਨਕ ਸ੍ਰੀ ਸ਼ਿਆਮ ਮੰਦਰ ਵਿਖੇ ਬਾਬਾ ਸ਼ਿਆਮ ਦੇ 47ਵੇਂ ਸਾਲਾਨਾ ਮੇਲੇ ਨੂੰ ਇਤਿਹਾਸਕ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਪੂਰੇ ਉਤਸ਼ਾਹ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਵਿੱਚ ਸ਼੍ਰੀ ਸ਼ਿਆਮ ਸੇਵਾ ਦਲ ਸਤਿਸੰਗ ਮੰਡਲ (ਰਜਿ.) ਅਤੇ ਸ਼੍ਰੀ ਸ਼ਿਆਮ ਮਹਿਲਾ ਸਤਿਸੰਗ ਮੰਡਲ (ਰਜਿ.) ਦਾ ਵੀ ਸਹਿਯੋਗ ਮਿਲ ਰਿਹਾ ਹੈ।
ਇਸ ਮੌਕੇ ਵਿਸ਼ਾਲ ਭੰਡਾਰਾ ਵੀ ਲਗਾਇਆ ਜਾਵੇਗਾ। ਸ਼੍ਰੀ ਸ਼ਿਆਮ ਪ੍ਰਭੂ ਦਾ ਵਿਸ਼ਾਲ ਦਰਬਾਰ, ਛੱਪਨ ਭੋਗ, ਸ਼੍ਰੀ ਸ਼ਿਆਮ ਰਸੋਈ, ਬੰਗਾਲੀ ਲਾਈਟਾਂ ਅਤੇ ਬਾਬਾ ਦਾ ਸੁੰਦਰ ਸ਼ਿੰਗਾਰ ਖਿੱਚ ਦਾ ਕੇਂਦਰ ਹੋਣਗੇ।
ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਹਰੀ ਸ਼ਿਆਮ ਸਿੰਗਲਾ, ਮਹੇਸ਼ ਗਰਗ, ਅਮਰਨਾਥ ਸ਼ਰਮਾ, ਕੈਲਾਸ਼ ਸ਼ਰਮਾ, ਸ਼ਾਕਾ ਸ਼ਰਮਾ, ਮੋਨੂੰ ਸ਼ਰਮਾ, ਮਨਵਰ ਸ਼ਰਮਾ, ਰਿੰਕੂ ਮੋਦੀ, ਸਵਾਮੀ ਵਿਜੇ ਸ਼ਰਮਾ, ਵਿਨੋਦ ਸ਼ਰਮਾ, ਅਖਿਲ ਕੌਸ਼ਿਕ, ਐਡਵੋਕੇਟ ਅਨਿਲ ਗੋਇਲ, ਪ੍ਰਵੀਨ ਗਰਗ ਅਤੇ ਮਹੇਸ਼ਵਰੀ ਪਰਿਵਾਰ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ