DSP ਸੁਖਬੀਰ ਸਿੰਘ ਅਤੇ SHO ਨਰਪਿੰਦਰ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਗ੍ਰਿਫਤਾਰ ਵਿਅਕਤੀ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 28 ਜਨਵਰੀ : ਥਾਣਾ ਸਰਹਿੰਦ ਪੁਲਿਸ ਨੇ ਇਕ ਟਾਟਾ ਗੱਡੀ ਅਤੇ ਉਸ ਵਿਚ ਲਗਭਗ 30 ਲੱਖ ਰੁਪਏ ਦੇ ਸਾਇਕਲ ਪਾਰਟਸ ਦੀ ਲੁੱਟ-ਖੋਹ ਹੋਣ ਤੋਂ 9 ਘੰਟਿਆ ਵਿਚ ਹੀ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਗੱਡੀ ਅਤੇ ਸਮਾਨ ਬਰਾਮਦ ਕੀਤਾ ਗਿਆ ਹੈ , ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਖਬੀਰ ਸਿੰਘ ਅਤੇ ਐਸ ਐਚ ਓ ਨਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਰਹਿੰਦ ਪੁਲਸ ਕੋਲ ਵਿਜੈ ਮੁਥੂਮਾਰਨ ਪੁੱਤਰ ਮੁਥੂਮਾਰਨ ਵਾਸੀ ਥਿਪਾਸੰਦਰਮ ਜਿਲ੍ਹਾ ਕ੍ਰਿਸ਼ਨਗਿਰੀ (ਤਾਮਿਲਨਾਡੂ) ਨੇ ਸਿਕਾਇਤ ਕੀਤੀ ਸੀ ਕਿ ਉਹ ਆਪਣੀ ਟਾਟਾ ਗੱਡੀ ਨੰਬਰ ਟੀ. ਐੱਨ. 56 ਐੱਲ- 5736 ਵਿਚ ਹੀਰੋ ਸਾਈਕਲ ਕੰਪਨੀ ਦੇ ਪਾਰਟਸ ਲੋਡ ਕਰਕੇ ਲੁਧਿਆਣਾ ਤੋਂ ਹੈਦਰਾਬਾਦ ਜਾ ਰਿਹਾ ਸੀ ਕਿ ਉਹ ਖਾਣਾ ਖਾਣ ਲਈ ਆਪਣੀ ਗੱਡੀ ਸਰਵਿਸ ਰੋੜ ਸਰਹਿੰਦ ਨੇੜੇ ਚਾਵਲਾ ਚੌਕ ਕੋਲ ਰੁਕਿਆ, ਤਾਂ ਉਸੇ ਵੇਲੇ ਇਕ ਟਰਾਲਾ ਜਿਸਦਾ ਪਿਛਲਾ ਨੰਬਰ 7747 ਹੈ, ਉਸ ਵਿਚ 2 ਵਿਅਕਤੀ ਸਵਾਰ ਸਨ, ਉਹ ਉਸਤੋ 2 ਹਜਾਰ ਰੁਪਏ ਦੀ ਨਗਦੀ ਉਸਦੀ ਗੱਡੀ ਤੇ ਸਪੇਅਰਪਾਰਟ ਵਾਲਾ ਸਮਾਨ ਖੋਹ ਕੇ ਲੈ ਗਏ ਹਨ , ਜਿਸਤੇ ਥਾਣਾ ਸਰਹਿੰਦ ਦੇ ਐਸ. ਐੱਚ. ਓ. ਨਰਪਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ 9 ਘੰਟਿਆ ਵਿਚ ਉਕਤ ਵਿਅਕਤੀਆਂ ਨੂੰ ਟਰਾਲਾ ਅਤੇ ਟਾਟਾ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ , ਉਕਤ ਵਿਅਕਤੀਆਂ ਦੀ ਪਹਿਚਾਣ ਇੰਦਰਜੀਤ ਸਿੰਘ ਉਰਫ ਇੰਦੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਹਰਬੰਸਪੁਰਾ, ਜਿਲ੍ਹਾ ਲੁਧਿਆਣਾ ਅਤੇ ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਹਰਬੰਸਪੁਰਾ ਜਿਲ੍ਹਾ ਲੁਧਿਆਣਾ ਦੇ ਤੌਰ ਤੇ ਹੋਈ ਹੈ, ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ , ਇੰਦਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ