ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਸੁਤੰਤਰਤਾ ਸੈਨਾਨੀਆਂ ਨੂੰ ਘਰ ਜਾ ਕੇ ਸਨਮਾਨਿਤ ਕਰਨਾ ਸ਼ਲਾਘਾਯੋਗ ਕਦਮ: ਪ੍ਰਿੰ :ਸੁਰੇਸ਼ ਅਰੋੜਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 29 ਜਨਵਰੀ 2023 : ਹਰ ਸਾਲ ਦੀ ਤਰਾਂ ਇਸ ਸਾਲ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਪੱਧਰ ਦਾ ਗਣਤੰਤਰ ਦਿਵਸ ਸਮਾਗਮ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਚੇਤਨ ਸਿੰਘ ਜੌੜਾਮਾਜਰਾ ਸੁਤੰਤਰਤਾ ਸੈਨਾਨੀ,ਰੱਖਿਆ ਸੇਵਾਵਾਂ ਭਲਾਈ,ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਪੰਜਾਬ ਸਨ। ਹਰ ਸਾਲ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਪੱਧਰ ਤੇ ਮਨਾਏ ਜਾਂਦੇ ਆਜ਼ਾਦੀ ਦਿਵਸ ਅਤੇ ਗਣਤੰਤਰਤਾ ਦਿਵਸ ਤੇ ਸੁਤੰਤਰਤਾ ਸੈਨਾਨੀਆਂ ਅਤੇ ਉਹਨਾ ਦੇ ਵਾਰਸਾਂ ਨੂੰ ਪ੍ਰਸਾਸ਼ਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਗਣਤੰਤਰ ਦਿਵਸ ਦੇ ਸ਼ੁੱਭ ਅਵਸਰ ਤੇ ਚੇਤਨ ਸਿੰਘ ਜੌੜਾਮਾਜਰਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਸੁਤੰਤਰਤਾ ਸੈਨਾਨੀਆਂ ਪ੍ਰਤੀ ਸਤਿਕਾਰ ਜਾਹਰ ਕਰਦੇ ਹੋਏ ਜਿਥੇ ਸੁਤੰਤਰਤਾ ਸੈਨਾਨੀਆਂ ਦੇ ਵਾਰਸਾਂ ਨੂੰ ਨਹਿਰੂ ਸਟੇਡੀਅਮ ਵਿਖੇ ਜ਼ਿਲਾ ਪੱਧਰੀ ਸਮਾਗਮ ਵਿੱਚ ਸਨਮਾਨਿਤ ਕੀਤਾ ਓਥੇ ਸਮਾਗਮ ਖਤਮ ਹੋਣ ਉਪਰੰਤ ਡਿਪਟੀ ਕਿਸ਼ਨਰ ਫ਼ਰੀਦਕੋਟ ਅਤੇ ਐਮ. ਐਲ. ਏ. ਨੂੰ ਨਾਲ ਲੈਕੇ ਜ਼ਿਲ੍ਹੇ ਦੇ ਦੋ ਸੁਤੰਤਰਤਾ ਸੈਨਾਨੀਆਂ ਸ ਨਿਹਾਲ ਸਿੰਘ 90 ਵਾਸੀ ਪਿੰਡ ਭਾਣਾ ਅਤੇ ਜਗਦੀਸ਼ ਪ੍ਰਸ਼ਾਦ 102 ਵਾਸੀ ਕੋਟ ਕਪੂਰਾ ਨੂੰ ਉਹਨਾ ਦੇ ਪਿੰਡ ਭਾਣਾ ਅਤੇ ਬਾਜਾਖਾਣਾ ਵਿਖੇ ਪਹੁੰਚ ਕੇ ਉਹਨਾ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਮਠਿਆਈ ਦੇ ਡੱਬੇ ਅਤੇ ਲੋਈਆ ਨਾਲ ਸਨਮਾਨਿਤ ਕੀਤਾ ਅਤੇ ਉਹਨਾ ਨੂੰ ਜਿਥੇ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਓਥੇ ਉਹਨਾ ਪਾਸੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ। ਸ ਚੇਤਨ ਸਿੰਘ ਜੌੜਾਮਾਜਰਾ ਕੈਬਨਿਟ ਮੰਤਰੀ ਪੰਜਾਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਹੰਸ ਰਾਜ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਬਾਜਾਖਾਨਾ ਵਿਖੇ ਜਗਦੀਸ਼ ਪ੍ਰਸ਼ਾਦ ਜੀ ਦੇ ਘਰ ਸਨਮਾਨ ਵੇਲੇਪ੍ਰਧਾਨ ਪ੍ਰਿੰਸਿਪਲ ਸੁਰੇਸ਼ ਅਰੋੜਾ,ਮੀਤ ਪ੍ਰਧਾਨ ਡਾਕਟਰ ਚੰਦਰ ਸ਼ੇਖਰ, ਸਕੱਤਰ ਰੂਪ ਸਿੰਘ ਬਰਗਾੜੀ ਅਤੇ ਕਾਨੂੰਨੀ ਸਲਾਹਕਾਰ ਰਾਜ ਕੁਮਾਰ ਗੁਪਤਾ ਨੇ ਸੁਤੰਤਰਤਾ ਸੈਨਾਨੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਮੰਤਰੀ ਜੀ ਨੇ ਕਿਹਾ ਕੇ ਮੇਰੇ ਪਾਸ ਵਿਭਾਗ ਆਏ ਨੂੰ ਅਜੇ ਥੋੜੇ ਦਿਨ ਹੀ ਹੋਏ ਹਨ ਪਰ ਸੁਤੰਤਰਤਾ ਸੈਨਾਨੀਆਂ ਅਤੇ ਉਹਨਾ ਦੇ ਵਾਰਸਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਬਹੁਤ ਜਲਦੀ ਕੀਤਾ ਜਾਵੇਗਾ ਅਤੇ ਅਸੀ ਇਹਨਾ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਕਰਦੇ ਰਹਾਂਗੇ । ਇਸ ਮੌਕੇ ਤੇ ਇਹਨਾ ਦੇ ਨਾਲ ਡਾ:ਰੂਹੀ ਦੁੱਗ ਡਿਪਟੀ ਕਮਿਸ਼ਨਰ ਫਰੀਦਕੋਟ, ਗੁਰਦਿੱਤ ਸਿੰਘ ਸੇਖੋਂ ਐੱਮ. ਐੱਲ ਏ. ਫਰੀਦਕੋਟ,ਅਮੋਲਕ ਸਿੰਘ ਐਮ. ਐਲ. ਏ. ਜੈਤੋ, ਸ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਦੇ ਭਰਾ ਬੀਰਇੰਦਰ ਸਿੰਘ ਐਡਵੋਕੇਟ,ਸ ਬਲਜੀਤ ਕੌਰ ਐਸ.ਡੀਐਮ.ਫਰੀਦਕੋਟ ਪਰਮਜੀਤ ਸਿੰਘ ਤਹਿਸੀਲਦਾਰ ਕੋਟ ਕਪੂਰਾ ਵੀ ਹਾਜਰ ਸਨ।