ਸੀਰ ਤੇ ਸੋਚ ਸੁਸਾਇਟੀ ਵੱਲੋਂ ਸਾਂਝੇ ਰੂਪ 'ਚ 26 ਫ਼ਰਵਰੀ ਨੂੰ ਕਰਵਾਇਆ ਜਾਵੇਗਾ ਵਾਤਾਵਰਨ ਉਤਸਵ-2023
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 4 ਫ਼ਰਵਰੀ 2023 - ਵਾਤਾਵਰਨ ਸੰਭਾਲ ਦਾ ਸੁਨੇਹਾ ਦੇਣ ਵਾਲੀਆਂ ਸੰਸਥਾਵਾਂ ' ਸੀਰ ' ਅਤੇ ' ਸੋਚ ' ਦੁਆਰਾ ਸਾਂਝੇ ਉਪਰਾਲੇ ਤਹਿਤ 'ਵਾਤਾਵਰਣ ਉਤਸਵ 2023' ਨਾਮੀ ਸਮਾਗਮ 26 ਫਰਵਰੀ 2023 ਦਿਨ ਐਤਵਾਰ ਨੂੰ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਵਾਤਾਵਰਨ ਮੁੱਦਿਆਂ ਨਾਲ ਸੰਬੰਧਿਤ ਵਿਚਾਰ ਚਰਚਾ ਦੇ ਨਾਲ-ਨਾਲ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਸਿਹਤਮੰਦ ਖੁਰਾਕ ਨਾਲ ਸੰਬੰਧਿਤ ਨੁਮਾਇਸ਼ਾਂ ਵੀ ਲਗਾਈਆਂ ਜਾਣਗੀਆਂ । ਦੋਹੇਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸੰਬੰਧੀ ਮੀਟਿੰਗ ਕਰਕੇ ਰੂਪ-ਰੇਖਾ ਤਿਆਰ ਕੀਤੀ ਗਈ ਹੈ ।
ਜਿਸ 'ਚ ਸੋਚ ਵੱਲੋਂ ਡਾ ਸ੍ਰੀ ਬਿ੍ਜ ਮੋਹਨ ਭਾਰਦਵਾਜ, ਡਾ. ਬਲਵਿੰਦਰ ਸਿੰਘ ਲੱਖੇਵਾਲੀ, ਚਰਨਦੀਪ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਸੀਰ ਮੈਂਬਰਾਂ ਗੁਰਮੀਤ ਸਿੰਘ ਸੰਧੂ, ਪ੍ਰਤੀਕ ਸੇਠੀ, ਗੋਲਡੀ ਪੁਰਬਾ, ਜਸਵੀਰ ਸਿੰਘ, ਗਗਨਦੀਪ ਸਿੰਘ ਬੇਦੀ, ਸੁਰਿੰਦਰ ਪੁਰੀ, ਸੁਮੀਤ ਗਰੋਵਰ, ਨਵਦੀਪ ਗਰਗ,ਗੁਰਦਵਿੰਦਰ ਸਿੰਘ ਢਿੱਲੋਂ, ਵਿਕਾਸ ਅਰੋੜਾ, ਭੁਵੇਸ਼ ਗਰਗ, ਸੰਦੀਪ ਅਰੋੜਾ ਨਾਲ ਵਿਚਾਰ ਚਰਚਾ ਕੀਤੀ ।
ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਗੁਰਮੀਤ ਸਿੰਘ ਸੰਧੂ ਨੇ ਦੱਸਿਆ ਕਿ 'ਸੋਚ' ਅਤੇ 'ਸੀਰ' ਮਿਲ ਕੇ ਫਰੀਦਕੋਟ 'ਚ ਵਾਤਾਵਰਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀਆਂ ਹਨ । ਜਿਸ ਤਹਿਤ ਇਹ ਵਾਤਾਵਰਨ ਉਤਸਵ ਪਹਿਲਾ ਪੜਾਅ ਹੈ । ਇਸ ਸਮਾਗਮ ਦੌਰਾਨ ਪੌਦਿਆਂ, ਕੁਦਰਤ ਦੀ ਸੰਭਾਲ ਦੇ ਤਰੀਕਿਆਂ/ਉਤਪਾਦਾਂ ਨੂੰ ਦਰਸਾਉਂਦੀਆਂ ਨੁਮਾਇਸ਼ਾਂ,ਸਿਹਤਮੰਦ ਖੁਰਾਕ ਨਾਲ ਸੰਬੰਧਿਤ ਉਤਪਾਦਾਂ ਦੀਆਂ ਸਟਾਲਾਂ ਲਗਾਉਣ ਲਈ ਸੋਚ-ਸੀਰ ਸੰਸਥਾਵਾਂ ਦੇ ਮੈੰਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।