ਮੁਸਲਿਮ ਪਰਸਨਲ ਲਾਅ ਬੋਰਡ ਦੀ ਲਖਨਊ ਵਿਖੇ ਹੋਣ ਵਾਲੀ ਮੀਟਿੰਗ ਲਈ ਵਫਦ ਰਵਾਨਾ
- ਭਾਰਤ ਦੇ ਮੁਸਲਮਾਨਾਂ ਨੂੰ ਮੌਜੂਦਾ ਸਮੇਂ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਹੋਵੇਗੀ ਚਰਚਾ-- ਡਾ.ਜਮੀਲ ਉਰ ਰਹਿਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 4 ਫਰਬਰੀ 2023,ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਭਲਕੇ 5 ਫਰਵਰੀ, 2023 ਨੂੰ ਦਿਨ ਐਤਵਾਰ ਨੂੰ ਦਾਰੁਲ ਉਲੂਮ ਨਦਵਾਤੁਲ ਉਲਮਾ, ਲਖਨਊ ਉੱਤਰ ਪ੍ਰਦੇਸ਼ ਵਿਖੇ ਹਜ਼ਰਤ ਮੌਲਾਨਾ ਸੱਯਦ ਮੁਹੰਮਦ ਰਾਬੇ ਹਸਨੀ ਨਦਵੀ ਸਾਹਿਬ ਦੀ ਪ੍ਰਧਾਨਗੀ ਹੇਠ ਹੋਵੇਗੀ। ਹੋਣ ਵਾਲੀ ਮੀਟਿੰਗ ਲਈ ਸਥਾਨਕ ਵਿਧਾਇਕ ਡਾਕਟਰ ਜ਼ਮੀਲ ਉਰ ਰਹਿਮਾਨ ਕਾਰਜਕਾਰੀ ਮੈਂਬਰ ਮੁਸਲਿਮ ਪਰਸਨਲ ਲਾਅ ਬੋਰਡ ਦੀ ਸਰਪ੍ਰਸਤੀ ਹੇਠ ਇਕ ਵਫਦ ਜਿਸ ਵਿਚ ਮੁਹੰਮਦ ਜ਼ਫਰ ਅਲੀ, ਸ਼ਮਸੁਦੀਨ ਚੌਧਰੀ, ਯਾਸਰ ਅਰਾਫਾਤ,ਅਬਦੁਲ ਹਲੀਮ ਮਿਲਕੋਵਲ,: ਮੁਹੰਮਦ ਦਿਲਸ਼ਾਦ ਆਦਿ ਸ਼ਾਮਲ ਸਨ ਮਾਲੇਰਕੋਟਲਾ ਤੋਂ ਲਖਨਊ ਲਈ ਰਵਾਨਾ ਹੋਇਆ ।
ਮੀਟਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਇਥੇ ਸਥਾਨਕ ਵਿਧਾਇਕ ਦੇ ਸਬਜ਼ੀ ਮੰਡੀ ਵਿਖੇ ਸਥਿਤ ਦਫ਼ਤਰ ਵਿਖੇ ਡਾਕਟਰ ਜਮੀਲ ਉਰ ਰਹਿਮਾਨ ਨੇ ਦੱਸਿਆ ਕਿ ਕੱਲ੍ਹ ਦਿਨ ਐਤਵਾਰ ਨੂੰ ਦਾਰੁਲ ਉਲੂਮ ਨਦਵਾਤੁਲ ਉਲਮਾ, ਲਖਨਊ ਉੱਤਰ ਪ੍ਰਦੇਸ਼ ਵਿਖੇ ਹਜ਼ਰਤ ਮੌਲਾਨਾ ਸੱਯਦ ਮੁਹੰਮਦ ਰਾਬੇ ਹਸਨੀ ਨਦਵੀ ਸਾਹਿਬ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕੁਰਾਨ ਮਜੀਦ ਦੀ ਤਿਲਾਵਤ ਤੋਂ ਨਾਲ ਸ਼ੁਰੂ ਹੋਵੇਗਾ, ਇਸ ਮੌਕੇ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਖਾਲਿਦ ਸੈਫੁੱਲਾ ਰਹਿਮਾਨੀ ਵਲੋਂ ਮੁੱਢਲੀ ਜਾਣਕਾਰੀ ਦਿੰਦਿਆਂ ਮੁਸਲਿਮ ਪਰਸਨਲ ਲਾਅ ਬੋਰਡ ਮੀਟਿੰਗ ਨੂੰ ਸੰਬੋਧਨ ਕਰਨਗੇ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਦੇ ਮੁਸਲਮਾਨਾਂ ਨੂੰ ਮੌਜੂਦਾ ਸਮੇਂ ਦਰਪੇਸ਼ ਸਮੱਸਿਆਵਾਂ ਯੂਨੀਫਾਰਮ ਸਿਵਲ ਕੋਡ ਸਬੰਧੀ ਬੋਰਡ ਦੀ ਭਵਿੱਖੀ ਕਾਰਵਾਈ ਬਾਰੇ ਵਿਚਾਰਾਂ, ਦੇਸ਼ ਦੀਆਂ ਵੱਖ- ਵੱਖ ਅਦਾਲਤਾਂ ਵਿੱਚ ਲੰਬਿਤ ਕੇਸਾਂ ਦੀ ਸਮੀਖਿਆ,ਚੋਣ ਜ਼ਾਬਤੇ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਬਾਰੇ ਵਿਚਾਰ,ਨਿਕਾਹ ਨਾਮਾ ਦੇ ਸੰਖੇਪ ਖਰੜੇ 'ਤੇ ਵਿਚਾਰ ਅਤੇ ਇਨਾ ਦੇ ਪ੍ਰਚਾਰ ਆਦਿ ਦੇ ਢੰਗ ਬਾਰੇ ਵਿਚ ਵਿਸ਼ੇਸ਼ ਤੌਰ ਤੇ ਚਰਚਾ ਹੋਵੇਗੀ ਅਤੇ ਆਖਿਰ ਵਿਚ ਦੁਆ ਨਾਲ ਮੀਟਿੰਗ ਸਮਾਪਤ ਹੋਵੇਗੀ।