ਇੰਸਪੈਕਟਰ ਸਰਬਜੀਤ ਸਿੰਘ
ਦੀਦਾਰ ਗੁਰਨਾ
ਫ਼ਤਿਹਗੜ੍ਹ ਸਾਹਿਬ 4 ਫਰਵਰੀ : ਇੰਸਪੈਕਟਰ ਸਰਬਜੀਤ ਸਿੰਘ ਨੇ ਥਾਣਾ ਖੇੜੀ ਨੌਧ ਸਿੰਘ ਵਿਖੇ ਐੱਸ. ਐੱਚ. ਓ. ਦਾ ਅਹੁਦਾ ਸੰਭਾਲ ਲਿਆ ਹੈ , ਇਸ ਮੌਕੇ ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਜਿਵੇਂ ਪੁਲਸ ਆਪਣੇ ਅਧਿਕਾਰ ਖੇਤਰ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਉਟੀ ਕਰਦੀ ਹੈ, ਉਸੇ ਤਰ੍ਹਾਂ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਸ਼ਲਾਖਾਂ ਪਿੱਛੇ ਭੇਜਣ ਲਈ ਉਹ ਵੀ ਪੁਲਸ ਨੂੰ ਬਣਦਾ ਸਹਿਯੋਗ ਦੇਣ , ਉਨ੍ਹਾਂ ਕਿਹਾ ਕਿ ਕਿਸੇ ਨੂੰ ਜਿੱਥੇ ਵੀ ਕਿਸੇ ਉਤੇ ਸ਼ਰਾਰਤੀ ਅਨਸਰ ਹੋਣ ਦਾ ਖਦਸ਼ਾ ਲੱਗਦਾ ਹੈ, ਜਾਂ ਲੱਗਦਾ ਹੈ ਕਿ ਕੋਈ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਲਈ ਗੈਰ ਸਮਾਜਿਕ ਯੋਜਨਾ ਘੜ੍ਹ ਰਿਹਾ ਹੈ ਜਾਂ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਕਰ ਰਿਹਾ ਹੈ, ਉਸ ਬਾਰੇ ਲੋਕ ਸਬੰਧਿਤ ਪੁਲਸ ਥਾਣੇ ਜਾਂ ਚੌਂਕੀ ਦੀ ਪੁਲਸ ਨੂੰ ਸੂਚਿਤ ਕਰਨ, ਜਿਸ ਤੇ ਕਾਰਵਾਈ ਕਰਦਿਆਂ ਪੁਲਸ ਸਮਾਂ ਰਹਿੰਦੇ ਹੀ ਜ਼ੁਰਮ ਦੀ ਕਾਰਵਾਈ ਨੂੰ ਠੱਲ੍ਹ ਦੇਵੇਗੀ , ਉਨ੍ਹਾਂ ਕਿਹਾ ਕਿ ਅਜਿਹੀ ਕੋਈ ਵੀ ਸੂਚਨਾਂ ਦੇਣ ਵਾਲੇ ਵਿਅਕਤੀ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ , ਉਨ੍ਹਾ ਕਿਹਾ ਕਿ ਨਸ਼ੇ ਵੱਧ ਰਹੇ ਅਪਰਾਧ ਦਾ ਕਾਰਨ ਹਨ, ਇਸ ਲਈ ਨਸ਼ਾ ਕਰਨ ਵਾਲਿਆ ਨੂੰ ਨਸ਼ਾ ਛੁਡਾਓ ਕੇਂਦਰ ਅਤੇ ਨਸ਼ਾ ਵੇਚਣ ਵਾਲਿਆ ਨੂੰ ਜੇਲ ਭੇਜਿਆ ਜਾਵੇਗਾ