8 ਜਨਵਰੀ ਤੋਂ ਲਗਾਤਾਰ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦਾ ਸਮਾਪਨ , 5 ਫਰਵਰੀ ਨੂੰ ਕੱਢਿਆ ਜਾਵੇਗਾ ਨਗਰ ਕੀਰਤਨ
ਦੀਪਕ ਗਰਗ
ਕੋਟਕਪੂਰਾ, 04 ਫਰਵਰੀ 2023 - ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਸਭਾ ਪ੍ਰੇਮ ਨਗਰ ਕੋਟਕਪੂਰਾ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਤੋਂ ਪੂਰੇ ਸ਼ਹਿਰ ਵਿੱਚ ਲੰਘੀ 8 ਜਨਵਰੀ ਤੋਂ ਲਗਾਤਾਰ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦਾ ਅੱਜ ਸਮਾਪਨ ਹੋਇਆ। ਇਨ੍ਹਾਂ ਪ੍ਰਭਾਤ ਫੇਰੀਆਂ ਵਿੱਚ ਔਰਤਾਂ, ਮਰਦਾਂ ਅਤੇ ਬੱਚਿਆਂ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਇਸਤਰੀ ਸਤਿਸੰਗ ਸਭਾ ਸਮੇਤ ਸਮੂਹ ਸੰਗਤਾਂ ਵੱਲੋਂ ਭਜ਼ਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਇਲਾਕਾ ਨਿਵਾਸੀਆਂ ਵੱਲੋਂ ਸੰਗਤਾਂ ਲਈ ਚਾਹ ਪ੍ਰਸ਼ਾਦ ਦੇ ਲੰਗਰਾਂ ਦੀ ਸੇਵਾ ਵੀ ਕੀਤੀ ਗਈ।
ਇਸ ਮੌਕੇ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਜੱਸਲ ਨੇ ਦੱਸਿਆ ਕਿ 5 ਫਰਵਰੀ ਨੂੰ ਨਗਰ ਕੀਰਤਨ ਕੱਢਿਆ ਜਾਵੇਗਾ, ਜੋ ਸ੍ਰੀ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਤੋਂ ਸ਼ੁਰੂ ਹੋ ਕੇ ਬੱਤੀਆਂ ਵਾਲਾ ਚੌਂਕ, ਜੈਤੋ ਰੋਡ, ਗੁਰਦੁਆਰਾ ਬਾਜਾਰ, ਸੱਟਾ ਬਾਜਾਰ, ਫੈਕਟਰੀ ਰੋਡ, ਸੁਰਗਾਪੁਰੀ, ਦੁਆਰੇਆਣਾ ਰੋਡ, ਜਲਾਲੇਆਣਾ ਰੋਡ ਤੋ ਹੁੰਦਾ ਹੋਇਆ ਵਾਪਸ ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਮਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਸਵੇਰ ਤੋਂ ਸ਼ਾਮ ਤੱਕ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਮੌਕੇ ਸੰਤ ਨਿਰੰਜਨ ਦਾਸ, ਹੁਕਮ ਚੰਦ ਬੀ.ਏ. ਪ੍ਰਭ ਦਿਆਲ ਐਮ.ਸੀ., ਰਾਮ ਚੰਦ ਕਟਾਰੀਆ, ਜਸਵੰਤ ਬੀਰਾ, ਬਾਲ ਕ੍ਰਿਸ਼ਨ, ਚੂੰਨੀ ਲਾਲ, ਕੁੰਦਨ ਲਾਲ ਸਰੋਹੀ, ਬੇਗ ਰਾਜ, ਹੀਰਾ ਲਾਲ ਮੌੜ, ਦੇਸ ਰਾਜ ਬੀਰਾ, ਐਡਵੋਕਟ ਅਵਤਾਰ ਕ੍ਰਿਸ਼ਨ, ਲਛਮਣ ਦਾਸ ਚੋਪੜਾ, ਪ੍ਰਭ ਦਿਆਲ ਸਾਬਕਾ ਫੌਜੀ, ਰਾਮਕ੍ਰਿਸ਼ਨ, ਲਛਮਣ ਰਾਮ, ਕਾਲਾ ਮਿਸਤਰੀ, ਭਗਵਾਨ ਦਾਸ ਅਤੇ ਇਸਤਰੀ ਸਤਿਸੰਗ ਸਭਾ ਦੇ ਸਮੂਹ ਮੈਂਬਰਾਨ ਹਾਜ਼ਰ ਸਨ।