ਸਰਕਾਰੀ ਕਾਲਜ ਮਲੇਰਕੋਟਲਾ ਦੀ ਸੈਪਕਟਾਕਰਾ ਟੀਮ ਨੇ ਅੰਤਰ ਕਾਲਜ ਖੇਡ ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 18 ਮਾਰਚ 2023 - ਸਥਾਨਕ ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਸੈਪਕਟਾਕਰਾ ਟੀਮ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਤਰ ਕਾਲਜ ਸੈਪਕਟਾਕਰਾ ਖੇਡ ਮੁਕਾਬਲੇ ਪੰਜਾਬੀ ਯੂਨੀਵਰਸਿਟੀ (ਕੈਂਪਸ), ਪਟਿਆਲਾ ਵਿਖੇ ਕਰਵਾਏ ਗਏ, ਵਿੱਚ ਭਾਗ ਲਿਆ। ਜਿਸ ਵਿੱਚ 10 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਟੀਮ ਨੂੰ ਪ੍ਰਿੰਸੀਪਲ ਪ੍ਰੋ. ਡਾ. ਬਰਜਿੰਦਰ ਸਿੰਘ ਟੋਹੜਾ, ਪ੍ਰੋ. ਗੁਰਜਿੰਦਰ ਸਿੰਘ ਚਹਿਲ, ਪ੍ਰੋ. ਇਕਰਾਮ ਉਰ ਰਹਿਮਾਨ, ਪ੍ਰੋ. ਮੁਹੰਮਦ ਸ਼ਾਹਿਦ ਅਤੇ ਪ੍ਰੋ. ਪਰਮਜੀਤ ਸਿੰਘ ਦੀ ਸ੍ਰਪਰਸਤੀ ਹਾਸਲ ਸੀ।
ਜਿਸ ਵਿੱਚ ਸਰਕਾਰੀ ਕਾਲਜ, ਮਾਲੇਰਕੋਟਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪਹੁੰਚਣ ਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਬਰਜਿੰਦਰ ਸਿੰਘ ਟੋਹੜਾ ਨੇ ਕਾਲਜ ਦੇ ਖਿਡਾਰੀਆਂ ਅਤੇ ਸਰੀਰਕ ਸਿੱਖਿਆ ਵਿਭਾਗ ਨੂੰ ਵਧਾਈ ਦਿੱਤੀ, ਅਤੇ ਹੋਂਸਲਾ ਅਫਜ਼ਾਈ ਕਰਦੇ ਹੋਏ ਅੱਗੇ ਤੋਂ ਹੋਰ ਵੀ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਤ ਕੀਤਾ।