ਕੇ.ਐਸ. ਕੰਬਾਈਨ ਦੇ ਮਾਲਕ ਅਤੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੂੰ ਸਦਮਾ, ਭਰਾ ਦਾ ਦੇਹਾਂਤ
- ਧਾਰਮਿਕ, ਸਮਾਜਿਕ ਅਤੇ ਵੱਖ-ਵੱਖੋ ਰਾਜਨੀਤਿਕ ਸ਼ਖ਼ਸੀਅਤਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 18 ਮਾਰਚ 2023 - ਮਲੇਰਕੋਟਲਾ ਤੋਂ ਵਿਸ਼ਵ ਪ੍ਰਸਿੱਧ ਖੇਤੀਬਾੜੀ ਦੇ ਸੰਦ ਬਣਾਉਣ ਵਾਲੀ ਫੈਕਟਰੀ ਕੇ.ਐਸ. ਕੰਬਾਈਨ ਦੇ ਮਾਲਕ ਵਾਤਾਵਰਨ ਪ੍ਰੇਮੀ -ਇੰਦਰਜੀਤ ਸਿੰਘ ਮੁੰਡੇ ਦੇ ਛੋਟੇ ਭਰਾ ਬਲਵੰਤ ਸਿੰਘ ਮੁੰਡੇ (72) ਦੇ ਦਿਹਾਂਤ ਤੇ ਪੰਜਾਬ ਪੱਧਰ ਦੀਆਂ ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੋਂ ਇਲਾਵਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਤਰੁਨਪ੍ਰੀਤ ਸਿੰਘ ਸੰਦ ਵਿਧਾਇਕ ਖੰਨਾ, ਵਿਧਾਇਕ ਜਮੀਲ ਉਹ ਰਹਿਮਾਨ, ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਹਰੀ ਸਿੰਘ ਨਾਭਾ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਸੰਜੀਵ ਕੁਮਾਰ ਕਿਟੀ ਚੋਪੜਾ ਜ਼ਿਲ੍ਹਾ ਪ੍ਰਧਾਨ ਐਸ. ਡੀ.ਆਈ. ਸੀ, ਸੰਜੀਵ ਸੂਦ ਬਲਾਕ ਮਲੇਰਕੋਟਲਾ ਐਸ.ਡੀ.ਆਈ. ਸੀ, ਅਵਤਾਰ ਸਿੰਘ ਨੰਨਰੇ, ਨਾਭਾ, ਅਮਰਜੀਤ ਸਿੰਘ ਭਾਦਸੋਂ, ਮਾਸਟਰ ਬਲਵਿੰਦਰ ਸਿੰਘ ਭਾਦਸੋਂ, ਸੁਖਵਿੰਦਰ ਸਿੰਘ ਵਿਸ਼ਾਲ ਕੰਬਾਈਨ, ਨਛੱਤਰ ਸਿੰਘ ਹੰਡਿਆਇਆ, ਹਰਮੀਤ ਸਿੰਘ ਮੁੰਡੇ, ਮਾਸਟਰ ਚਰਨਦਾਸ ਸੌਦ, ਪ੍ਰਧਾਨ ਅਸ਼ਰਫ਼ ਅਬਦੁੱਲਾ, ਚੌਧਰੀ ਮੇਹਰਦੀਨ, ਪ੍ਰਧਾਨ ਰਾਜ ਕਪੂਰ, ਗੁਰਬਖ਼ਸ਼ ਸਿੰਘ ਗੁੱਡੂ ਧੂਰੀ, ਹਰਦੀਪ ਸਿੰਘ ਨੰਨਰੇ ਧੂਰੀ, ਅਮਰਜੀਤ ਸਿੰਘ ਨੰਨਰੇ, ਮਲਕੀਤ ਸਿੰਘ ਪਨੇਸਰ ਅਮਰਗੜ੍ਹ, ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬਾ, ਮਹੰਤ ਬੀਬੀ ਹਰਪਾਲ ਦਾਸ ਇਮਾਮਗੜ੍ਹ, ਸੰਤ ਕਰਨੈਲ ਸਿੰਘ ਝਮਾਟ,ਵੈਦ ਮੋਹਨ ਲਾਲ ਮਲੇਰਕੋਟਲਾ, ਸਾਬਰ ਜੋਸ਼ ਮਲੇਰਕੋਟਲਾ, ਮੁਹੰਮਦ ਅਸ਼ਰਫ ਮਨੈਜਰ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ,ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਐਡਵੋਕੇਟ ਜਸਪਾਲ ਗੋਇਲ, ਜਥੇਦਾਰ ਹਾਕਮ ਸਿੰਘ ਚੌਕ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।