ਦਸਮੇਸ਼ ਚੈਰੀਟੇਬਲ ਟਰੱਸਟ ਵੱਲੋਂ ਲਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ - ਗਿਆਨੀ ਅਮਰ ਸਿੰਘ
- ਹਰ ਸਾਲ ਦੀ ਤਰ੍ਹਾਂ ਸ. ਹਰਜੀਤ ਸਿੰਘ ਅਤੇ ਸ.ਚੱਤਰ ਸਿੰਘ ਦੀ ਯਾਦ ਵਿੱਚ ਮਾਲੇਰਕੋਟਲਾ ਵਿਖੇ ਲੱਗ ਰਿਹਾ ਹੈ 8ਵਾਂ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ 19 ਨੂੰ
- ਪੰਜਾਬ ਦੇ ਸਿਹਤ ਮੰਤਰੀ ਡ. ਬਲਬੀਰ ਸਿੰਘ ਹੋਣਗੇ ਕੈਂਪ ਵਿੱਚ ਮੁੱਖ ਮਹਿਮਾਨ
- ਵੱਡੀ ਗਿਣਤੀ ਵਿੱਚ ਡਾਕਟਰਾਂ ਦੀਆਂ ਟੀਮਾਂ ਕਰਨਗੀਆਂ ਮਰੀਜ਼ਾਂ ਦਾ ਚੈੱਕ ਅੱਪ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 18 ਮਾਰਚ 2023, : ਸਥਾਨਕ ਦਸਮੇਸ਼ ਚੈਰੀਟੇਬਲ ਟਰੱਸਟ ਮਲੇਰਕੋਟਲਾ ਵੱਲੋਂ ਸ. ਹਰਜੀਤ ਸਿੰਘ ਅਤੇ ਸ.ਚੱਤਰ ਸਿੰਘ ਦੀ ਯਾਦ ਵਿੱਚ ਮਿਤੀ 19 ਮਾਰਚ 2023 ਦਿਨ ਐਤਵਾਰ ਨੂੰ ਸਵੇਰੇ 9-00 ਵਜੇ ਦਸਮੇਸ਼ ਕੰਬਾਇਨਜ਼, ਰਾਏਕੋਟ ਰੋਡ, ਮਾਲੇਰਕੋਟਲਾ ਵਿਖੇ ਲਗਾਇਆ ਜਾ ਰਿਹਾ ਹੈ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਗਿਆਨੀ ਅਮਰ ਸਿੰਘ ਅਐਮ.ਡੀ.ਦਸਮੇਸ ਕੰਬਾਇਨ ਮਾਲੇਰਕੋਟਲਾ
ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਕੈਂਪ ਦੇ ਮੁੱਖ ਮਹਿਮਾਨ : ਮਾਨਯੋਗ ਡਾ. ਬਲਵੀਰ ਸਿੰਘ ਕੈਬਨਿਟ ਮੰਤਰੀ, ਪੰਜਾਬ ਸਰਕਾਰ ਅਤੇ ਵਿਸੇਸ਼ ਮਹਿਮਾਨ ਕਰਨਗੇ ਅਤੇ :ਮਾਨਯੋਗ ਸ੍ਰੀ. ਸੰਯਮ ਅੱਗਰਵਾਲ ਡੀ ਸੀ. ਮਾਲੇਰਕੋਟਲਾ
ਮਾਨਯੋਗ ਸ. ਭੁਪਿੰਦਰ ਸਿੰਘ ਸਿੱਧੂ, ਐਸ.ਐਸ.ਪੀ. ਮਾਲੇਰਕੋਟਲਾ ਡਾ. ਜੇਸ਼ ਕੁਮਾਰ ਬਧਨ ਡੀ.ਐਮ. (ਦਿਲ ਦੇ ਰੋਗਾਂ ਦੇ ਮਾਹਿਰ) ਗਲੋਬਲ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ ਹੋਣਗੇ।
ਕੈਂਪ ਦੇ ਇੰਚਾਰਜ ਡਾਕਟਰ ਗੁਰਵਿੰਦਰ ਸਿੰਘ , ਡਾਕਟਰ ਰਾਕੇਸ਼ ਅਰੋੜਾ ਅਤੇ ਇਹ ਸਰਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਜਿਸ ਵਿੱਚ ਦਿਲ, ਕੈਂਸਰ, ਪੇਟ ਤੇ ਜਿਗਰ, ਛਾਤੀ ਦੇ ਰੋਗ, ਬਾਂਝਪਨ, ਔਰਤਾਂ ਦੇ ਰੋਗ, ਅੱਖਾਂ ਅਤੇ ਜਨਰਲ ਬਿਮਾਰੀਆਂ ਦਾ ਮੁਫ਼ਤ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਕੈਂਪ ਦੌਰਾਨ
ਡਾ. ਗੁਰਵਿੰਦਰ ਸਿੰਘ ਐਮ.ਡੀ. (ਜਨਰਲ ਰੋਗਾਂ ਦੇ ਮਾਹਿਰ) ਗੁਰਵਿੰਦਰ ਹਸਪਤਾਲ, ਮਾਲੇਰਕੋਟਲਾ, ਡਾ. ਕਰਨਵੀਰ ਸਿੰਘ ਐਮ.ਡੀ. (ਔਰਤਾਂ ਦੇ ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ ਡਾ. ਪ੍ਰਭਲੀਨ ਕੌਰ ਐਮ.ਡੀ. (ਛਾਤੀ ਅਤੇ ਟੀ. ਬੀ. ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ,ਡਾ. ਰਾਕੇਸ ਅਰੋੜਾ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਅਰੋੜਾ ਆਈ ਹਸਪਤਾਲ, ਮਾਲੇਰਕੋਟਲਾ ਡਾ. ਗੁਰਪਾਲ ਸਿੰਘ ਐਮ.ਐਸ. (ਅੱਖਾਂ ਦੇ ਰੋਗਾਂ ਅਤੇ ਵੀ.ਆਰ. ਦੇ ਮਾਹਿਰ) ਪੰਜਾਬ ਆਈ ਹਸਪਤਾਲ, ਬਰਨਾਲਾ ਡਾ. ਗੁਰਵਿੰਦਰ ਸਿੰਘ ਡੀ.ਐਮ. (ਕੈਂਸਰ ਰੋਗਾਂ ਦੇ ਮਾਹਿਰ) ਐਸ.ਪੀ.ਐਸ. ਹਸਪਤਾਲ, ਲੁਧਿਆਣਾ ਡਾ. ਜਸਪਿੰਦਰ ਕੌਰ ਐਮ.ਡੀ. (ਕੈਂਸਰ ਦੇ ਰੋਗਾਂ ਦੇ ਮਾਹਿਰ) ਐਸ.ਪੀ.ਐਸ. ਹਸਪਤਾਲ, ਲੁਧਿਆਣਾ
ਡਾ. ਹਰਮੀਤ ਸਿੰਘ ਸਲੂਜਾ ਡੀ.ਐਮ. (ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਮਾਹਿਰ) ਦੀਪ ਹਸਪਤਾਲ, ਲੁਧਿਆਣਾ ਅਪਾਣੀਆ ਟੀਮਾਂ ਨਾਲ ਮਰੀਜ਼ਾਂ ਦਾ ਚੈੱਕ-ਅੱਪ ਕਰਨਗੇ ਅਤੇ ਟਰੱਸਟ ਵੱਲੋਂ ਇਸ ਮੌਕੇ ਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ