ਈਟੀਟੀ ਅਧਿਆਪਕਾਂ ਨੇ ਕੀਤੀ ਜਲਦੀ ਤੋਂ ਜਲਦੀ ਭਰਤੀ ਕਰਨ ਦੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ 20 ਮਾਰਚ 2023: ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਫਿਸ਼ ਪਾਰਕ ਗੁਰਦਾਸਪੁਰ ਵਿਚ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿਚ ਈਟੀਟੀ ਦੀਆਂ ਸਾਰੀਆਂ ਭਰਤੀਆਂ ਨੂੰ ਜਲਦ ਪੂਰਾ ਕਰਵਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਆਈ ਹੋਈ ਈਟੀਟੀ ਦੀ 2364 ਭਰਤੀ ਨੂੰ ਜਲਦ ਕੋਰਟ ਵਿੱਚੋ ਬਹਾਲ ਕਰਵਾਇਆ ਜਾਵੇ।ਉਸ ਤੋਂ ਬਾਅਦ ਈਟੀਟੀ 6635 ਭਰਤੀ ਦੀ ਦੂਜੀ ਲਿਸਟ ਜਲਦ ਜਾਰੀ ਕੀਤੀ ਜਾਵੇ ਅਤੇ ਜਲਦ ਇਸ ਭਰਤੀ ਨੂੰ ਪੂਰਾ ਕੀਤਾ ਜਾਵੇ ਅਤੇ ਈਟੀਟੀ 5994 ਭਰਤੀ ਦੇ ਪੇਪਰ ਦੀ ਉੱਤਰ ਕੁੰਜੀ ਜਾਰੀ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ ਜਲਦ ਰੁਜ਼ਗਾਰ ਮਿਲ ਸਕੇ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਜਲਦ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਨੂੰ ਪੂਰਾ ਕਰਕੇ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰਨ ,ਜੇਕਰ ਪੰਜਾਬ ਸਰਕਾਰ ਕਿਸੇ ਵੀ ਪ੍ਰਕਾਰ ਦੀ ਕੋਈ ਢਿੱਲ ਮੱਠ ਕਰਦੀ ਹੈ ਤਾਂ ਮਜ਼ਬੂਰਨ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਇਕ ਵਾਰ ਫਿਰ ਤੋਂ ਪੰਜਾਬ ਸਰਕਾਰ ਵਿਰੁਧ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਸੰਦੀਪ ਕੁਮਾਰ ਗੁਰਦਾਸਪੁਰ, ਰਵੀ ਕੁਮਾਰ ਪਠਾਨਕੋਟ, ਨਵਨੀਤ ਰਾਣਾ ਗੁਰਦਾਸਪੁਰ, ਜਤਿੰਦਰ ਕੁਮਾਰ ਬਟਾਲਾ, ਮੁਕੇਸ਼ ਕੁਮਾਰ,ਸੰਦੀਪ ਕੁਮਾਰ ਗੁਰਦਾਸਪੁਰ, ਦਿਲਜੀਤ ਸਿੰਘ ਗੁਰਦਾਸਪੁਰ, ਸਰਬਜੀਤ ਕੌਰ ਬਟਾਲਾ, ਮਨਜਿੰਦਰ ਕੌਰ ਅੰਮ੍ਰਿਤਸਰ, ਅੰਜਲੀ ਪਠਾਨਕੋਟ, ਰੀਟਾ ਦੇਵੀ ਦੀਨਾਨਗਰ ਅਤੇ ਹੋਰ ਕਈ ਅਧਿਆਪਕ ਸਾਥੀ ਸ਼ਾਮਿਲ ਸਨ।