ਮਹਾਰਾਜਾ ਨਾਭਾ ਪਰਿਵਾਰ ਦੇ ਵੰਸ਼ਜ ਯੁਵਰਾਜ ਉਦੇ ਪ੍ਰਤਾਪ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਨਤਮਸਤਕ
ਗੁਰਦੁਆਰਾ ਪ੍ਰਬੰਧਕਾਂ ਨੇ ਯਾਦਗਾਰੀ ਤਸਵੀਰ ਅਤੇ ਕਿਤਾਬਾਂ ਦਾ ਸੈਟ ਦੇ ਕੇ ਕੀਤਾ ਸਨਮਾਨਤ
ਜਗਤਾਰ ਸਿੰਘ
ਪਟਿਆਲਾ 20 ਮਾਰਚ 2023: ਨਾਭਾ ਰਿਆਸਤ ਅਤੇ ਸਿੱਖ ਕੌਮ ਵਿਚ ਸਤਿਕਾਰ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਅੰਸ਼ ਵੰਸ਼ ਵਿਚੋਂ ਯੁਵਰਾਜ ਉਦੇ ਪ੍ਰਤਾਪ ਸਿੰਘ ਆਪਣੇ ਪਰਿਵਾਰ ਦਾਦੀ ਮਹਾਰਾਣੀ ਉਮਾ ਸਿੰਘ ਅਤੇ ਮਾਤਾ ਰਾਣੀ ਪ੍ਰੀਤੀ ਸਿੰਘ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਵੱਲੋਂ ਗੁਰੂ ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਈ ਸੋਹਦਾ ਰੁਮਾਲਾ ਸਹਿਬ ਵੀ ਭੇਂਟ ਕੀਤਾ ਅਤੇ ਹਜੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਵੀ ਮਾਣਿਆ। ਯੁਵਰਾਜ ਪ੍ਰਤਾਪ ਸਿੰਘ ਅਤੇ ਪਰਿਵਾਰਕ ਮੈਂਬਰਾਂ ਦਾ ਗੁਰਦੁਆਰਾ ਪ੍ਰਬੰਧਕਾਂ ਨੇ ਜੀ ਆਇਆ। ਇਸ ਮੌਕੇ ਸ਼ੋ੍ਰਮਣੀ ਕਮੇਟੀ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਹੈਡ ਗ੍ਰੰਥੀ ਗਿਆਨੀ ਪਿ੍ਰਤਪਾਲ ਸਿੰਘ, ਮੈਨੇਜਰ ਜਰਨੈਲ ਸਿੰਘ ਮੁਕਤਸਰੀ ਵੱਲੋਂ ਗੁਰਦੁਆਰਾ ਸਾਹਿਬ ਦੀ ਯਾਦਗਾਰੀ ਤਸਵੀਰ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ ਨੇ ਪਰਿਵਾਰ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਕਾਸ਼ਨ ਵਿਭਾਗ ਵੱਲੋਂ ਛਾਪੀ ਪੁਸਤਕ ‘ਟਰੁੱਥ ਆਫ ਨਾਭਾ’ ਵੀ ਭੇਂਟ ਕੀਤੀ ਗਈ, ਜਿਸ ਵਿਚ ਨਾਭਾ ਰਿਆਸਤ ਦੇ ਪੰਥਕ ਸੰਸਥਾਵਾਂ ਦੇ ਸਬੰਧਾਂ ਬਾਰੇ ਜ਼ਿਕਰ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ, ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ।