ਮਾਮਲਾ ਸੁਆਹ ਦਾ: ਪੰਜਵੇਂ ਦਿਨ ਵੀ ਫੂਕੇ ਨਵਾਂਸ਼ਹਿਰੀਆਂ ਨੇ ਅਧਿਕਾਰੀਆਂ ਦੇ ਪੁਤਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਮਾਰਚ 2023 - ਨਵਾਂਸ਼ਹਿਰ ਵਾਸੀਆਂ ਵੱਲੋਂ ਪਿਛਲੇ ਚਾਰ ਮਹੀਨਿਆਂ ਤੋਂ ਕੋਜੈਨਰੇਸ਼ਨ ਪਾਵਰ ਪਲਾਂਟ ਦੀ ਖਤਰਨਾਕ ਸੁਆਹ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਜਿੰਮੇਵਾਰ ਅਧਿਕਾਰੀਆਂ ਦੇ ਪੁਤਲੇ ਫੂਕਣ ਦੇ ਮਿੱਥੇ ਪ੍ਰੋਗਰਾਮ ਤਹਿਤ ਅੱਜ ਗੁਰੂ ਤੇਗਬਹਾਦਰ ਨਗਰ ਵਿਖੇ ਡਿਸਪੋਜ਼ਲ ਕੋਲ ਅਧਿਕਾਰੀਆਂ ਦੇ ਪੁਤਲੇ ਫੂਕੇ ਗਏ।
ਇਸ ਮੌਕੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ, ਕੁਲਵਿੰਦਰ ਸਿੰਘ ਵੜੈਚ, ਜਰਨੈਲ ਸਿੰਘ ਖਾਲਸਾ, ਸਤੀਸ਼ ਕੁਮਾਰ, ਪ੍ਰਿੰਸੀਪਲ ਬਿਕਰਮਜੀਤ ਸਿੰਘ,ਹਰਭਜਨ ਸਿੰਘ ਵਿਕਾਸ ਨਗਰ,ਸੁਭਾਸ਼ ਚੰਦਰ ਅਰੋੜਾ ਨੇ ਕਿਹਾ ਕਿ ਇਕ ਪਾਸੇ ਇਸ ਸੁਆਹ ਕਾਰਨ ਸ਼ਹਿਰ ਵਾਸੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਦੂਜੇ ਪਾਸੇ ਜਿਲਾ ਪ੍ਰਸ਼ਾਸਨ, ਖੰਡ ਮਿੱਲ ਪ੍ਰਬੰਧਕ, ਪਾਵਰ ਪਲਾਂਟ ਪ੍ਰਬੰਧਕ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਅ ਰਹੇ।ਉਹਨਾਂ ਕਿਹਾ ਕਿ ਜਦੋਂ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ ਸੰਘਰਸ਼ ਜਾਰੀ ਰਹੇਗਾ। ਨਵਾਂਸ਼ਹਿਰ ਵਿਖੇ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ।