ਨਜਾਇਜ਼ ਸ਼ਰਾਬ ਦਾ ਧੰਧਾ ਕਰਨ ਵਾਲਾ 50 ਬੋਤਲਾਂ ਸਮੇਤ ਗਿਰਫਤਾਰ
ਦੀਪਕ ਜੈਨ
ਜਗਰਾਉਂ, 30 ਮਾਰਚ 2023 - ਥਾਣਾ ਸਿਧਵਾਂ ਬੇਟ ਦੀ ਪੁਲਿਸ ਵਲੋਂ ਇਕ ਸ਼ਰਾਬ ਤਸਕਰ ਨੂੰ 50 ਬੋਤਲਾਂ ਨਜਾਇਜ ਸ਼ਰਾਬ ਸਮੇਤ ਗਿਰਫਤਾਰ ਕੀਤਾ ਗਿਆ ਹੈ। ਇਸੰ ਸੰਬੰਧੀ ਜਾਣਕਾਰੀ ਦਿੰਦਿਆ ਏਐਸਆਈ ਰਾਜਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪਿੰਡ ਅੱਬੂਪੁਰਾ ਵਿਖੇ ਆਪਣੇ ਸਾਥੀ ਕਰਮਚਾਰੀਆਂ ਨਾਲ ਮੌਜੂਦ ਸੀ ਤਾਂ ਪਿੰਡ ਗਿੱਦੜਵਿੰਡੀ ਵਲੋਂ ਇਕ ਸ਼ਖਸ ਆਪਣੇ ਪਲਟੀਨਾ ਮੋਟਰਸਾਈਕਲ ਉੱਪਰ ਸਵਾਰ ਹੋਕੇ ,ਜਿਸਨੇ ਆਪਣੇ ਮੋਟਰਸਾਈਕਲ ਦੇ ਪਿੱਛੇ ਕੈਨੀ ਪਲਾਸਟਿਕ ਦੀ ਬੰਂਨੀ ਹੋਈ ਸੀ ਅਤੇ ਸਿਧਵਾਂ ਬੇਟ ਵਲ ਆ ਰਿਹਾ ਸੀ। ਪਲਿਸ ਨੇ ਜਦੋ ੳਸਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਮੋਟਰਸਾਈਕਲ ਯੂ-ਟਰਨ ਲੈਕੇ ਪਿੱਛੇ ਵਲ ਨੂੰ ਦੌੜਣ ਲੱਗਾ ਜਿਸਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਲਿਆ ਗਿਆ। ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੀ ਕੈਨੀ ਵਿਚੋਂ 50 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਹੋਈਆਂ। ਪੁਲਿਸ ਮੁਤਾਬਿਕ ਦੋਸ਼ੀ ਨੇ ਆਪਣਾ ਨਾਮ ਮਨਜੀਤ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਮਲਸੀਹਾਂ ਬਾਜਣ ਦਸਿਆ।ਪੁਲਿਸ ਵਲੋਂ ਮਨਜੀਤ ਸਿੰਘ ਖਿਲਾਫ ਐਕਸਾਈਜ ਐਕਟ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ।