ਰੋਟਰੀ ਕਲੱਬ ਫ਼ਰੀਦਕੋਟ ਨੇ ਰੈਡ ਕਰਾਸ ਦੇ ਬਿਰਧ ਆਸ਼ਰਮ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ 3 ਕੂਲਰ ਦਿੱਤੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 30 ਮਾਰਚ 2023 - ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਨਿਰੰਤਰ ਸਮਾਜ ਦੇ ਕੀਤੇ ਜਾ ਰਹੇ ਕਾਰਜਾਂ ਨੂੰ ਅੱਗੇ ਤੋਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਆਰਸ਼ ਸੱਚਰ ਅਤੇ ਸਕੱਤਰ ਅਰਵਿੰਦ ਛਾਬੜਾ ਦੀ ਅਗਵਾਈ ਹੇਠ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਗਰਮੀ ਨੂੰ ਵੇਖਦੇ ਹੋਏ 3 ਕੂਲਰ ਦਿੱਤੇ ਗਏ | ਉਨ੍ਹਾਂ ਦੱਸਿਆ ਕੂਲਰਾਂ ਲਈ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਲਲਿਤ ਮੋਹਨ ਗੁਪਤਾ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ 'ਚ, ਕਲੱਬ ਦੇ ਸੀਨੀਅਰ ਮੈਂਬਰ ਰਿਟਾਇਡ ਨਾਇਬ ਸਿੰਘ ਤਹਿਸੀਲਦਾਰ ਪ੍ਰਵੀਨ ਸੱਚਰ ਅਤੇ ਇੰਜਨੀਅਰ ਮਨਦੀਪ ਸ਼ਰਮਾ ਨੇ ਯੋਗਦਾਨ ਦਿੱਤਾ |
ਇਸ ਤੋਂ ਪਹਿਲਾਂ ਵੀ ਰੋਟਰੀ ਕਲੱਬ ਦੇ ਪ੍ਰਧਾਨ ਵੱਲੋਂ ਰੈਡ ਕਰਾਸ ਆਸ਼ਰਮ ਵਿਖੇ ਕੂਲਰ ਭੇਟ ਕੀਤੇ ਹਨ | ਕਲੱਬ ਵੱਲੋਂ ਆਪਣੇ ਪ੍ਰੀਵਾਰਿਕ ਮੈਂਬਰਾਂ ਦੇ ਜਨਮ ਦਿਨ, ਮੈਰਿਜ ਐਨਵਰਸਰੀ ਅਤੇ ਹੋਰ ਖੁਸ਼ੀ ਦੇ ਮੌਕੇ ਬੇਸਹਾਰਾ ਬੁਜ਼ਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਉਣ ਦੀ ਪਰਮਪੰਰਾ ਸ਼ੁਰੂ ਕੀਤੀ ਗਈ ਹੈ | ਕਲੱਬ ਪ੍ਰਧਾਨ ਨੇ ਦੱਸਿਆ ਕਿ ਆਉਂਦੇ ਦਿਨਾਂ 'ਚ ਸਰਕਾਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਦੀ ਸਹਾਇਤਾ ਵੀ ਕੀਤੀ ਜਾਵੇਗੀ | ਇਸ ਮੌਕੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਧਵਾਂ ਦੇ ਪਿ੍ੰਸੀਪਲ ਅੰਜਨਾ ਕੌਸ਼ਲ ਵੀ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ |
ਉਨ੍ਹਾਂ ਕਿਹਾ ਰੋਟਰੀ ਕਲੱਬ ਵੱਲੋਂ ਮਾਨਵਤਾ ਦੀ ਕੀਤੀ ਜਾ ਰਹੀ ਸੱਚੀ-ਸੁੱਚੀ ਸੇਵਾ ਦੀ ਅੱਜ ਹਰ ਕੋਈ ਪ੍ਰੰਸ਼ਸ਼ਾ ਕਰ ਰਿਹਾ ਹੈ | ਇਸ ਮੌਕੇ ਕਲੱਬ ਦੇ ਸਕੱਤਰ ਅਰਵਿੰਦ ਛਾਬੜਾ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਕੈਸ਼ੀਅਰ ਪਵਨ ਵਰਮਾ ਧਨਕਿਸ਼ਾ, ਕਾਲਾ ਹਾਜ਼ਰ ਸਨ | ਰੈਡ ਕਰਾਸ ਸੰਸਥਾ ਵੱਲੋਂ ਕੁਲਦੀਪ ਸਿੰਘ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕੀਤੀ |