← ਪਿਛੇ ਪਰਤੋ
ਬਾਬੂਸ਼ਾਹੀ ਨੂੰ ਪੰਜਾਬੀ ਵਿਚ ਸਥਾਨ ਹਾਸਲ ਹੋਣ ਤੇ ਵਧਾਈਆਂ: ਗੋਪੀ ਸ਼ਰਮਾ
ਦੀਪਕ ਜੈਨ
ਜਗਰਾਓਂ, 1 ਅਪ੍ਰੈਲ 2023 - ਪੰਜਾਬੀ ਖਬਰਾਂ ਦੇ ਸਰਵੇ ਵਿਚ ਬਾਬੂਸ਼ਾਹੀ ਨੈੱਟਵਰਕ ਦੇ ਪਹਿਲੇ ਸਥਾਨ ਹਾਸਲ ਕਰਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਜੋਈਂਟ ਸਕਤਰ ਗੋਪੀ ਸ਼ਰਮਾ ਵਲੋਂ ਵਧਾਈ ਦਿੱਤੀ ਗਈ ਹੈ। ਗੋਪੀ ਸ਼ਰਮਾ ਨੇ ਕਿਹਾ ਕਿ ਬਾਬੂਸ਼ਾਹੀ ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਇਕ ਨਿਡਰ ਅਤੇ ਇਮਾਨਦਾਰ ਸ਼ਖਸੀਅਤ ਹਨ ਅਤੇ ਓਨਾ ਦੇ ਵੱਡੇ ਤਜੁਰਬੇ ਕਾਰਨ ਅੱਜ ਓਨਾ ਨੂੰ ਇਹ ਮਾਣ ਹਾਸਲ ਹੋਇਆ ਹੈ। ਗੋਪੀ ਸ਼ਰਮਾ ਨੇ ਕਿਹਾ ਕਿ ਉਹ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਹਨ ਕਿ ਬਾਬੂਸ਼ਾਹੀ ਨੈੱਟਵਰਕ ਹਮੇਸ਼ਾ ਚੜਦੀ ਕਲਾ ਵਿਚ ਰਹੇ। ਓਨਾ ਵਲੋਂ ਬਾਬੂਸ਼ਾਹੀ ਨੈੱਟਵਰਕ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।
Total Responses : 936