ਗਰਭਵਤੀ ਲੜਕੀ ਨੇ ਲਿਆ ਫਾ+ਹਾ, ਸਹੁਰਾ ਪਰਵਾਰਿਕ 'ਤੇ ਤੰਗ ਪਰੇਸ਼ਾਨ ਕਰਨ ਦੇ ਲਾਏ ਦੋਸ਼
ਰਾਜਿੰਦਰ ਕੁਮਾਰ
ਨਵਾਂਸ਼ਹਿਰ 1 ਅਪ੍ਰੈਲ 2023 - ਅੱਜ ਇਕ ਹੋਰ ਪੰਜਾਬ ਦੀ ਧੀ ਨੇ ਦਹੇਜ ਲੋਭੀਆਂ ਤੋਂ ਤੰਗ ਪਰੇਸ਼ਾਨ ਹੋ ਫਾਹਾ ਲੈ ਮੌਤ ਨੂੰ ਆਪਣੇ ਗੱਲ ਲਾ ਲਿਆ ਕਿੰਨੀ ਪਰੇਸ਼ਾਨ ਹੋਵੇਗੀ ਉਹ ਧੀ ਜਿਸ ਨੇ ਇਹ ਖੌਫਨਾਕ ਕਦਮ ਚੁਕਇਆ ਹੋਵੇਗਾ। ਤੁਹਾਨੂੰ ਦੱਸ ਦੇਈਏ ਥਾਣਾ ਮੁਕੰਦਪੁਰ ਅਧੀਨ ਪੈਂਦੇ ਪਿੰਡ ਬਖਲੋਰ ਦੀ ਰਹਿਣ ਵਾਲੀ ਇਕ ਵਿਆਹਤਾਂ ਲੜਕੀ ਵਲੋਂ ਬੀਤੀ ਸ਼ਾਮ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ।
ਪਰਵਾਰਿਕ ਮੈਂਬਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਪੂਜਾ ਦਾ ਵਿਆਹ 2 ਸਾਲ ਪਹਿਲਾਂ ਰਾਜੂ ਨਾਲ ਵਿਆਹ ਹੋਇਆ ਸੀ। ਉਸਦਾ ਸੁਹਰਾ ਪਰਿਵਾਰ ਉਸਨੂੰ ਅਕਸਰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਅਤੇ ਪੈਸੇ ਦੀ ਮੰਗ 11 ਪਰਵਾਰਿਕ ਮੈਂਬਰਾ ਨੇ ਦੋਸ਼ ਲਗਾਦਿਆ ਕਿਹਾ ਕਿ ਉਹਨਾਂ ਦੀ ਲੜਕੀ ਨੇ ਖ਼ੁਦਖ਼ਸ਼ੀ ਨਹੀਂ ਕੀਤੀ। ਉਸਦਾ ਸੁਹਰਾ ਪਰਿਵਾਰ ਵਲੋਂ ਕਤਲ ਕੀਤੀ ਗਿਆ ਹੈ।
ਜਿਸ ਖਿਲਾਫ ਉਹਨਾਂ ਵਲੋਂ ਥਾਣਾ ਮੁਕੰਦਪੁਰ ਅੱਗੇ ਰੋਸ਼ ਕੀਤਾ ਅਤੇ ਲੜਕੀ ਦੇ ਸਹੁਰੇ ਪਰਿਵਾਰ ਦੇ ਮੈਂਬਰਾ ਖਿਲਾਫ ਮਾਮਲਾ ਦਰਜ ਕਰਨ ਬਾਰੇ ਪੁਲਿਸ ਪ੍ਰਸ਼ਾਸਨ ਕੋਲੋ ਮੰਗ ਕੀਤੀ। ਦੱਸਿਆ ਜਾ ਰਿਹਾ ਕਿ ਔਰਤ 5 ਮਹੀਨਿਆਂ ਦੀ ਗਰਭਵਤੀ ਸੀ ਫਿਰ ਤਾਂ ਇਕ ਨਹੀਂ ਦੋ ਜਿੰਦਗੀਆਂ ਤਬਾਹ ਹੋ ਗਈਆਂ। ਜਿਸਨੇ ਆਉਣ ਤੋਂ ਪਹਿਲਾਂ ਹੀ ਆਪਣੀ ਕੀਮਤੀ ਜਿੰਦਗੀ ਗਵਾ ਲਈ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਰੋਂਦੇ ਕੁਰਲਾ ਦਿਆਂ ਉਹ ਆਪਣੀ ਲੜਕੀ ਨੂੰ ਯਾਦ ਕਰ ਰਹੇ ਸਨ ।