ਪਿੰਡ ਸਭਰਾ ਵਿਚ ਕਣਕ ਦੀ ਫ਼ਸਲ ਖਰਾਬ ਹੋਣ ਤੇ ਕਿਸਾਨਾਂ ਨੇ ਕੀਤੀ ਮੁਆਵਜੇ ਦੀ ਮੰਗ
ਪੀੜਤ ਕਿਸਾਨਾਂ ਨੇ ਸਰਕਾਰ ਪ੍ਰਤੀ ਜਤਾਇਆ ਆਪਣਾਂ ਰੋਸ ਕਿਹਾ ਅਜੇ ਤੱਕ ਕੋਈ ਵੀ ਅਧਿਕਾਰੀ ਨਹੀਂ ਕਰਮ ਆਇਆ ਗਦਾਵਰੀ
ਬਲਜੀਤ ਸਿੰਘ
ਤਰਨ ਤਾਰਨ , 2 ਅਪ੍ਰੈਲ 2023 : ਬੀਤੇ ਕਈ ਦਿਨਾਂ ਤੋਂ ਹੋ ਰਹੀ ਬੇ ਮੌਸਮੀ ਬਾਰਿਸ਼ ਨੇ ਪੱਕਣ 'ਤੇ ਖੜ੍ਹੀਆਂ ਕਣਕਾਂ ਧਰਤੀ 'ਤੇ ਵਿਛਾ ਕੇ ਰੱਖ ਦਿੱਤੀਆਂ, ਜਿਸ ਕਰ ਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਲਗਾਤਾਰ ਤੀਜੀ ਫ਼ਸਲ ਦਾ ਨੁਕਸਾਨ ਹੋਣ ਕਰ ਕੇ ਕਿਸਾਨਾਂ ਤੇ ਕਰਜ਼ੇ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੁੰਦੀ ਜਾ ਰਹੀ ਹੈ।ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਆਗੂ ਸਾਹਿਬ ਸਿੰਘ ਨੇ ਦੱਸਿਆ ਕਿ ਪਿੰਡ ਸਭਰਾ ਮੰਡ ਏਰੀਏ ਦੀਆਂ ਫ਼ਸਲਾਂ ਦਾ ਸੌ ਫੀਸਦੀ ਨੁਕਸਾਨ ਹੋ ਚੁੱਕਾ ਹੈ ਪਰੰਤੂ ਅੱਜ ਤੱਕ ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਨਹੀਂ ਪੁੱਜਾ ਤੇ ਵਿਸਾਖੀ ਤੱਕ ਕਣਕਾਂ ਦੀ ਵਾਢੀ ਵੀ ਸ਼ੁਰੂ ਹੋ ਜਾਵੇਗੀ ਪੰ੍ਤੂ ਗਿਰਦਾਵਰੀ ਦਾ ਕੰਮ ਸ਼ੁਰੂ ਨਾ ਹੋਣ ਤੇ ਝੋਨੇ ਦੇ ਨੁਕਸਾਨ ਤੇ 'ਆਪ' ਸਰਕਾਰ ਵੱਲੋਂ ਮੁਆਵਜ਼ਾ ਦੇਣ ਦੇ ਐਲਾਨ ਸਿਰਫ ਫੋਕੇ ਐਲਾਨ ਹੀ ਸਾਬਿਤ ਹੋਏ ਹਨ ਇਸ ਕਰ ਕੇ ਕਿਸਾਨਾਂ ਦੇ ਤੌਖਲੇ ਅਤੇ ਸ਼ੰਕੇ ਵਧਣੇ ਸੁਭਾਵਿਕ ਹਨ ਸਾਹਿਬ ਸਿੰਘ ਨੇ ਕਿਹਾ ਕਿ ਲਗਾਤਾਰ ਤੀਜੀ ਫ਼ਸਲ ਦਾ ਨੁਕਸਾਨ ਹੋਣ ਕਰ ਕੇ ਕਿਸਾਨਾਂ ਨੂੰ ਬਹੁਤ ਵੱਡੀ ਮਾਰ ਪਈ ਹੈ। ਜਿਸ ਕਰ ਕੇ ਪੰਜਾਬ ਸਰਕਾਰ ਗਿਰਦਾਵਰੀ ਕਰਾਉਣ ਦੇ ਹੁਕਮਾਂ 'ਚ ਪੈਣ ਦੀ ਥਾਂ ਸਿੱਧਾ ਹੀ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰੇ। ਕਿਉਂਕਿ ਕਿ ਕੋਈ ਵੀ ਅਜਿਹਾ ਕਿਸਾਨ ਨਹੀਂ ਬਚਿਆ ਜਿਸ ਦਾ ਸੌ ਫੀਸਦੀ ਨੁਕਸਾਨ ਨਾ ਹੋਇਆ ਹੋਵੇ ਉਧਰ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਆਪਣਾ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਜ਼ਮੀਨੀ ਹਕੀਕਤ ਤੇ ਆਉਣ ਦੀ ਬਜਾਏ ਅਖ਼ਬਾਰਾਂ ਦੀਆਂ ਸੁਰਖੀਆਂ ਹੀ ਬਣ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸਨ ਕਿ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਮਿਲੇਗਾ ਪਰ ਅਜੇ ਤੱਕ ਪ੍ਰਸ਼ਾਸ਼ਨ ਦਾ ਕੋਈ ਅਧਿਕਾਰ ਹੀ ਉਹਨਾਂ ਦੀ ਸਾਰ ਹੀ ਨਹੀਂ ਲੈਣ ਆਇਆ ਮੁਆਵਜ਼ਾ ਸਰਕਾਰ ਕਿੱਥੋਂ ਦੇਵੇਗੀ