ਆਮ ਆਦਮੀ ਪਾਰਟੀ ਵੱਲੋ ਜਿਮਨੀ ਚੋਣਾਂ ਨੂੰ ਲੈਕੇ ਆਪਣਾ ਦਫਤਰ ਖੋਲਿਆ ਗਿਆ ਹੈ
ਜਿਸ ਮੌਕੇ ਕੈਬਨਿਟ ਮੰਤਰੀ ਹਰਚੰਦ ਸਿੰਘ ਬਰਸਟ ਪਹੁੰਚੇ ਅਤੇ ਮੁੱਖ ਦਫਤਰ ਦਾ ਨਾਰੀਅਲ ਤੋੜ ਉਦਘਾਟਨ ਕੀਤਾ ਗਿਆ।
ਜਲੰਧਰ , 2 ਅਪ੍ਰੈਲ 2023 : ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਅੱਜ ਜਲੰਧਰ ਚ ਜਿਮਨੀ ਚੋਣਾ ਨੂੰ ਲੈਕੇ ਮੁੱਖ ਦਫਤਰ ਖੋਲਿਆ ਗਿਆ ਹੈ। ਫਿਲਹਾਲ ਆਪ ਦਾ ਉਮੀਦਵਾਰ ਚੋਣ ਨਿਸ਼ਾਨ ਝਾੜੂ ਹੀ ਹੈ ਜਲਦ ਆਮ ਆਦਮੀ ਪਾਰਟੀ ਉਮੀਦਵਾਰ ਦਾ ਨਾਮ ਦੱਸੇਗੀ। ਉਥੇ ਹੀ ਕਲ ਨਵਜੋਤ ਸਿੰਘ ਸਿੱਧੂ ਵਲੋ ਵਿਰੋਧੀ ਧਿਰਾਂ ਤੇ ਚਕੇ ਸਵਾਲ ਤੇ ਵੀ ਹਰਚੰਦ ਸਿੰਘ ਬਰਸਟ ਨੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਜਿਹੜਾ ਬੰਦਾ ਕਿਸੇ ਵਿਭਾਗ ਦਾ ਮੰਤਰੀ ਰਹੀ ਕੇ ਵੀ ਲੋਕਾ ਦਾ ਭਲਾ ਨਾ ਕਰ ਸਕਿਆ ਉਹ ਹੁਣ ਕਿ ਕਰੇਗਾ ਇਹਨੂੰ ਸਿਰਫ ਗੱਲਾ ਦਾ ਕੜਾ ਬਣਾਉਣਾ ਆਉਂਦਾ ਹੈ।
ਉਥੇ ਹੀ ਅੰਮ੍ਰਿਤਪਾਲ ਐਪਿਸੋਡ ਬਾਰੇ ਪੁੱਛੇ ਗਏ ਸਵਾਲ ਤੇ ਮੰਤਰੀ ਸਾਹਿਬ ਨੇ ਦੱਸਿਆ ਕਿ ਸਾਡੀ ਸਰਕਾਰ ਜੋਂ ਕਰ ਰਹੀ ਹੈ ਉਹ ਆਮ ਲੋਕਾ ਲਈ ਠੀਕ ਹੈ।