ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਜ਼ਰੂਰੀ - ਡਾ. ਗੁਰਦਿਆਲ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 26 ਮਈ 2023 - ਡਾ: ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਤਹਿਤ ਮਲਟੀਪਰਪਜ ਹੈਲਥ ਸੁਪਰਵਾਈਰਾ ਦੀ ਰਹਿਨੁਮਾਈ ਹੇਠ ਵੱਖ ਵੱਖ ਟੀਮਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ।
ਗੁਰਦਿਆਲ ਸਿੰਘ ਸੀਨੀਅਰ ਮੈਡੀਕਲ ਅਫਸਰ ਢਿੱਲਵਾਂ ਨੇ ਦੱਸਿਆ ਕਿ ਤੰਬਾਕੂ ਜੋ ਕਿ ਸਿੱਧੇ ਰੂਪ ਵਿੱਚ ਕੈਂਸਰ ਦਾ ਕਾਰਨ ਬਣਦਾ ਹੈ ਦੀ ਰੋਕਥਾਮ ਜਰੂਰੀ ਹੈ ਜਿਸ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਸਿਹਤ ਕਰਮੀਆਂ ਦੁਆਰਾ ਸਕੂਲਾਂ ਵਿੱਚ ਬੱਚਿਆਂ ਨੂੰ ਅਤੇ ਪਿੰਡਾਂ ਵਿੱਚ ਆਮ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜਨਤਕ ਤੌਰ ਤੇ ਤੰਬਾਕੂ ਬੀੜੀ ਦੀ ਵਰਤੋਂ ਕਰਨ ਤੇ ਚਲਾਨ ਵੀ ਕੀਤੇ। ਜਾ ਰਹੇ ਹਨ ।
ਉਹਨਾਂ ਨੇ ਕਿਹਾ ਕਿ ਜਨਤਕ ਸਥਾਨ ਤੇ ਤੰਬਾਕੂਨੋਸ਼ੀ ਕਰਨਾ, ਤੰਬਾਕੂ ਉਤਪਾਦ ਦੀ ਮਸ਼ਹੂਰੀ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣਾ, ਵਿਦਿਅਕ ਸੰਸਥਾਵਾਂ ਦੇ ਨਜ਼ਦੀਕ ਤੰਬਾਕੂ ਉਤਪਾਦ ਵੇਚਣਾ ਸਜ਼ਾਯੋਗ ਅਪਰਾਧ ਹੈ ਜਿਸ ਤਹਿਤ ਜੁਰਮਾਨਾ ਅਤੇ ਕੈਦ ਵੀ ਹੋ ਸਕਦੇ ਹਨ ।ਤੰਬਾਕੂ ਚਾਹੇ ਉਹ ਸਿਗਰਟ,ਬੀੜੀ, ਸਿਗਾਰ, ਹੁੱਕਾ, ਚਬਾਉਣ ਵਾਲਾ ਤਬਾਕੂ, ਪਾਨ ਮਸਾਲਾ ਆਦਿ ਜਾਂ ਹੋਰ ਕਿਸੇ ਵੀ ਰੁਪ ਵਿੱਚ ਹੋਵੇ ਸਿਹਤ ਲਈ ਬਹੁਤ ਹਾਨੀਕਾਰਕ ਹੈ ਜਿਸ ਦੀ ਵਰਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜਨਮ ਦੇਣ ਦਾ ਕਾਰਨ ਬਣਦੀ ਹੈ ।
ਸਿਗਰਟ, ਬੀੜੀ ਉਸ ਦਾ ਸੇਵਨ ਕਰਨ ਵਾਲੇ ਨੂੰ ਤਾਂ ਨੁਕਸਾਨ ਪਹੁੰਚਾਉਂਦੀ ਹੀ ਹੈ ਨਾਲ ਹੀ ਬੀੜੀ ਸਿਗਰਟ ਪੀਣ ਵਾਲੇ ਵਿਅਕਤੀ ਦੇ ਆਸ ਪਾਸ ਮੌਜੂਦ ਲੋਕਾਂ ਨੂੰ ਵੀ ਭਾਰੀ ਰੂਪ ਵਿੱਚ ਨੁਕਸਾਨ ਪਹੁੰਚਾਉਂਦੀ ਹੈ ।ਕੋਈ ਵੀ ਉਤਪਾਦ ਜਿਸ ਵਿੱਚ ਤੰਬਾਕੂ ਦੀ ਮਾਤਰਾ ਹੈ ਦਾ ਸੇਵਨ ਨਹੀਂ ਕਰਨਾ ਚਾਹੀਦਾ । ਇਸ ਮੌਕੇ ਬਿਕਰਮਜੀਤ ਸਿੰਘ ਬਲਾਕ ਐਸਟੈਂਸ਼ਨ ਐਜੂਕੇਟਰ, ਜਸਵਿੰਦਰ ਸਿੰਘ, ਪਰਗਟ ਸਿੰਘ, ਦਿਲਬਾਗ ਸਿੰਘ, ਬਲਕਾਰ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਆਦਿ ਹਾਜ਼ਰ ਸਨ ।