ਅਰਬ ਦੇਸ਼ਾਂ ਨੇ ਰੁੱਖ ਲਗਾ ਕੇ ਤਾਪਮਾਨ ਘਟਾ ਲਿਆ, ਰੁੱਖਾਂ ਨੂੰ ਬਚਾਓ ਨਾ ਕਿ ਅੱਗ ਲਗਾਓ : ਬਿਕਰਮਜੀਤ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 26 ਮਈ 2023: ਕਲੀਨ ਐਂਡ ਗ੍ਰੀਨ ਮੁਹਿੰਮ ਤਹਿਤ ਸਰਦਾਰ ਵਿਕਰਮਜੀਤ ਸਿੰਘ ਨੇ ਆਪਣਾ ਜਨਮਦਿਨ ਕੋਓਪ੍ਰੇਟਿਵ ਬੈਂਕ ਦੇ ਸਾਮਣੇ ਬੂਟੇ ਲਗਾ ਕੇ ਮਨਾਇਆ। ਇੱਸ ਮੌਕੇ ਹਰਿਆਵਲ ਪੰਜਾਬ ਤੋਂ ਮਨੋਜ ਕੰਡਾ ਨੇ ਦੱਸਿਆ ਕਿ ਕਲੀਨ ਐਂਡ ਗ੍ਰੀਨ ਨਵਾਂਸ਼ਹਿਰ ਮੁਹਿੰਮ ਮੁਹਿੰਮ ਨੂੰ ਸਰਦਾਰ ਬਿਕਰਮਜੀਤ ਸਿੰਘ ਨੇ ਸੋਸ਼ਲ ਮੀਡਿਆ ਤੇ ਹੱਲਾ ਸ਼ੇਰੀ ਦਿੱਤੀ ਅਤੇ ਸਾਨੂੰ ਬੰਗਾ ਰੋਡ ਤੇ ਕੰਮ ਸ਼ੁਰੂ ਕਰਨ ਵਾਸਤੇ ਪ੍ਰੇਰਿਆ। ਉਹਨਾਂ ਨੇ ਦੱਸਿਆ ਕਿ ਸਰਦਾਰ ਵਿਕਰਮਜੀਤ ਸਿੰਘ ਜੀ ਇੱਕ ਨੇਕ ਰੂਹ ਹਨ ਅਤੇ ਪਰਿਆਵਰਣ ਨਾਲ ਬਹੁਤ ਹੀ ਪਿਆਰ ਕਰਦੇ ਹਨ।
ਇਸ ਮੌਕੇ ਤੇ ਸਰਦਾਰ ਬਿਕਰਮਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਰੁੱਖ ਗਹਿਣਿਆਂ ਦੀ ਤਰ੍ਹਾਂ ਹੁੰਦੇ ਹਨ।ਜਿਨ੍ਹਾਂ ਮਰਜੀ ਮਹਿੰਗਾ ਮਕਾਨ ਜਾ ਕੋਠੀ ਪਾ ਲਵੋ ਰੁੱਖਾਂ ਤੋਂ ਬਗੈਰ ਉਸ ਦੀ ਸ਼ੋਭਾ ਨਹੀਂ ਬਣਦੀ। ਰੁੱਖ ਸਾਨੂੰ ਲੱਕੜੀ , ਫੁੱਲ , ਪੱਤੇ , ਫਲ ਆਦਿ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸ਼ਹਿਰ ਦੇ ਨੌਜਵਾਨ ਇਕੱਠੇ ਹੋ ਕੇ ਵਾਤਾਵਰਣ ਦੀ ਦੇਖ ਰੇਖ ਲਈ ਸਵੇਰੇ ਸਾਜਰੇ ਸੜਕਾਂ ਤੇ ਆਕੇ ਸੇਵਾ ਕਰਦੇ ਹਨ ,ਜਿੱਥੇ ਇਕ ਪਾਸੇ ਲੋਕ ਰੁੱਖਾਂ ਨੂੰ ਅੱਗ ਲਗਾ ਰਹੇ ਹਨ ਉੱਥੇ ਅਜਿਹੇ ਸੇਵਾਦਾਰ ਵੀ ਹਨ ਜੋ ਜਿੰਦਗੀ ਦੇ ਰਹੇ ਹਨ।
ਉਹਨਾਂ ਨੇ ਕਿਹਾ ਕਿ ਅਰਬ ਦੇਸ਼ਾਂ ਨੇ ਰੁੱਖ ਲਗਾ ਕੇ ਤਾਪਮਾਨ ਘਟਾ ਲਿਆ , ਸਾਡੇ ਲੋਕਾਂ ਨੂੰ ਉਹਨਾਂ ਤੋਂ ਨਸੀਅਤ ਲੈਣ ਦੀ ਲੋੜ ਹੈ। ਇੱਸ ਮੌਕੇ ਤੇ ਅਮਰਜੀਤ ਸਿੰਘ , ਸੁਖਵਿੰਦਰ ਸਿੰਘ ਥਾਂਦੀ , ਅਵਤਾਰ ਸਿੰਘ , ਦੀਪਾ , ਇੰਦਰਜੀਤ ਸਿੰਘ , ਹਰਪ੍ਰੀਤ ਸਿੰਘ ਨੇ ਪ੍ਰਮਾਤਮਾ ਅੱਗੇ ਬਿਕਰਮਜੀਤ ਸਿੰਘ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ਹਾਲ ਜ਼ਿੰਦਗੀ ਲਈ ਅਰਦਾਸ ਵੀ ਕੀਤੀ।