ਦਿੱਲੀ ਜੰਤਰ-ਮੰਤਰ ’ਤੇ ਮਹਿਲਾ ਖਿਡਾਰਨਾਂ ’ਤੇ ਪੁਲਿਸ ਦੀ ਕਾਇਰਾਨਾਂ ਕਾਰਵਾਈ ਦੀ ਸਖਤ ਨਿੰਦਾ : ਡੱਲੇਵਾਲ
ਦੀਪਕ ਗਰਗ
ਕੋਟਕਪੂਰਾ, 29 ਮਈ 2023 :- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਕੋਟ ਬੁੱਢਾ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਸੁਖਜਿੰਦਰ ਸਿੰਘ ਖੋਸਾ, ਸੁਖਪਾਲ ਸਿੰਘ ਡੱਫਰ, ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਹਰਸੁਲਿੰਦਰ ਸਿੰਘ ਕਿਸਨਗੜ੍ਹ, ਰਘਬੀਰ ਸਿੰਘ ਭੰਗਾਲਾ, ਗੁਰਚਰਨ ਸਿੰਘ ਭਿੱਖੀ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਰਜਿੰਦਰ ਸਿੰਘ ਬੈਨੀਪਾਲ, ਸਮਸੇਰ ਸਿੰਘ ਸ਼ੇਰਾ ਆਦਿ ਆਗੂਆਂ ਨੇ ਆਨਲਾਈਨ ਮੀਟਿੰਗ ਕੀਤੀ। ਮੀਟਿੰਗ ਉਪਰੰਤ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਅਤੇ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਦੇਸ ਲਈ ਗੋਲਡ ਮੈਡਲ ਜਿੱਤਣ ਵਾਲੀਆਂ ਮਹਿਲਾ ਖਿਡਾਰਨਾਂ ਨਾਲ ਹੋਏ ਜਿਣਸੀ ਸੋਸਣ ਦੇ ਦੋਸੀ ਭਾਜਪਾ ਸਾਂਸਦ, ਕੁਸਤੀ ਫੈਡਰੇਸ਼ਨ ਭਾਰਤ ਦੇ ਪ੍ਰਧਾਨ ਬਿ੍ਰਜ ਭੂਸਣ ਸਰਨ ਸਿੰਘ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਜੰਤਰ-ਮੰਤਰ ’ਤੇ 23 ਅਪ੍ਰੈਲ ਤੋਂ ਪੀੜਤ ਮਹਿਲਾ ਖਿਡਾਰਨਾਂ ਧਰਨੇ ਉਪਰ ਬੈਠੀਆਂ ਹਨ। ਦੋਸ਼ੀ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਦਿੱਲੀ ਪੁਲਿਸ ਨੇ ਮਨੁੱਖੀ ਅਧਿਕਾਰਾਂ ਦੀ ਪ੍ਰਵਾਹ ਨਾ ਕਰਦਿਆਂ ਧਰਨਾ ਖਤਮ ਕਰਵਾਉਣ ਲਈ ਧਰਨਾਕਾਰੀਆਂ ਮਰਦਾਂ ਅਤੇ ਮਹਿਲਾਵਾਂ ਨਾਲ ਖਿੱਚ-ਧੂਹ ਅਤੇ ਗਾਲੀ-ਗਲੋਚ ਕਰਦਿਆਂ ਧਰਨੇ ਨੂੰ ਖਦੇੜਿਆ ਗਿਆ। ਉਸ ਦੀ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਭਾਰਤ ਸਖਤ ਲਫਜਾਂ ’ਚ ਨਿੰਦਿਆ ਕਰਦਾ ਹੈ। ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਕ ਪਾਸੇ ਤਾਂ ਲੋਕਤੰਤਰ ਦੇ ਮੰਦਰ ਦਾ ਉਦਘਾਟਨ ਕਰ ਰਿਹਾ ਸੀ ਅਤੇ “ਬੇਟੀ ਬਚਾਓ, ਬੇਟੀ ਪੜ੍ਹਾਓ“ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਦੇ ਇਸਾਰੇ ‘ਤੇ ਓਸੇ ਹੀ ਟਾਈਮ ਜੰਤਰ ਮੰਤਰ ‘ਤੇ ਲੋਕਤੰਤਰ ਦਾ ਘਾਣ ਹੋ ਰਿਹਾ ਸੀ। ਜਿੰਨ੍ਹਾਂ ਖਿਡਾਰਨਾਂ ਨੇ ਹੱਡ ਭੰਨਵੀਂ ਮਿਹਨਤ ਕਰਕੇ ਦੇਸ਼ ਲਈ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੋਵੇ, ਜਦੋਂ ਉਹ ਖਿਡਾਰਨਾਂ ਆਪਣੇ ਤੇ ਹੋਏ ਜੁਲਮ ਦਾ ਇਨਸਾਫ ਲੈਣ ਲਈ ਲੰਬੇ ਸਮੇਂ ਤੋ ਜੰਤਰ-ਮੰਤਰ ‘ਤੇ ਧਰਨੇ ’ਤੇ ਬੈਠੀਆਂ ਹੋਈਆਂ ਸਨ ਅਤੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਤਾਂ ਇਹ ਸੀ ਕਿ ਧਰਨੇ ਵਾਲੀ ਥਾਂ ਉੱਤੇ ਪਹੁੰਚ ਕੇ ਖਿਡਾਰਨਾਂ ਨਾਲ ਹਮਦਰਦੀ ਕਰਦੇ ਹੋਏ ਜਬਰ ਜਨਾਹ ਦੇ ਦੋਸ਼ੀ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਦੇ ਪਰ ਹੋਇਆ ਬਿਲਕੁਲ ਇਸਦੇ ਉਲਟ ਹੈ। ਜਿਵੇਂ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦਾ ਘਾਣ ਕੀਤਾ ਗਿਆ। ਇਹ ਬੀਜੇਪੀ ਅਤੇ ਦਿੱਲੀ ਪੁਲਿਸ ਦੀ ਬਹੁਤ ਸਰਮਨਾਕ ਕਾਰਵਾਈ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਇਹ ਨਾ ਸਮਝੇ ਕਿ ਲੜਾਈ ਖਤਮ ਹੋ ਗਈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਖਿਡਾਰੀਆਂ ਦੇ ਨਾਲ ਖੜ੍ਹਾ ਸੀ, ਖੜਾ ਰਹੇਗਾ ਅਤੇ ਜਲਦੀ ਹੀ ਰਣਨੀਤੀ ਤਿਆਰ ਕਰਕੇ ਵੱਡੀ ਲੜਾਈ ਦੇਵਾਂਗੇ।