ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ 31 ਮਈ ਨੂੰ ਜੈਤੋ ਵਿਖੇ ਆਵਾਜਾਈ ਠੱਪ ਕੀਤੀ ਜਾਵੇਗੀ : ਗੋਰਾ ਮੱਤਾ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ 'ਪੱਕਾ ਮੋਰਚਾ' ਅੱਜ ਸੱਤਵੇਂ ਦਿਨ ਵਿਚ ਸ਼ਾਮਿਲ
ਜੈਤੋ, 29 ਮਈ 2023 (ਮਨਜੀਤ ਸਿੰਘ ਢੱਲਾ): ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 'ਪੱਕਾ ਮੋਰਚਾ' ਜੈਤੋ ਦੇ ਐਸ ਡੀ ਐਮ ਦਫਤਰ ਮੂਹਰੇ ਛੇਵੇਂ/ ਸੱਤਵੇਂ ਦਿਨ ਵਿਚ ਅੱਜ ਸ਼ਾਮਿਲ ਰਿਹਾਂ, ਯੂਨੀਅਨ ਦੇ ਪ੍ਰਧਾਨ ਅੰਗਰੇਜ਼ ਸਿੰਘ ਗੋਰਾ ਮੱਤਾ ਦੀ ਅਗਵਾਈ ਹੇਠ ਮਜ਼ਦੂਰ ਵਰਗ ਦੇ ਭਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਧਰਨਾ ਲਗਾਤਾਰ ਜਾਰੀ ਹੈ। ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਕੱਲ੍ਹ ਦਿੱਲੀ ਵਿਚ ਇਨਸਾਫ਼ ਮੰਗਦੀਆ ਪਹਿਲਵਾਨ ਕੁੜੀਆਂ ਤੇ ਹੋਏ ਅੱਤਿਆਚਾਰ ਤੇ ਗਿਰਫਤਾਰੀ ਨੂੰ ਲੈਕੇ ਆਰ ਐਸ ਐਸ ਮੋਦੀ ਸਰਕਾਰ ਦੇ ਖਿਲਾਫ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਨਾਲ਼ ਇਹ ਵੀ ਦੱਸਿਆ ਗਿਆ ਜੇਕਰ ਕੱਲ੍ਹ ਤੱਕ ਪ੍ਰਸ਼ਾਸਨ ਨੇ ਮਜ਼ਦੂਰਾਂ ਨੂੰ ਅਣਗੌਲਿਆਂ ਕੀਤਾਂ ਤਾਂ ਪਰਸੋਂ ਤਰੀਕ 31ਮਈ ਦਿਨ ਬੁੱਧਵਾਰ ਜੈਤੋ- ਕੋਟਕਪੂਰਾ ਰੋਡ ਨੇੜੇ ਦਾਣਾ ਮੰਡੀ ਸੂਏ ਵਾਲਾ ਪੁਲ ਤੇ ਪੱਕੇ ਤੌਰ ਤੇ ਚੱਕਾ ਜਾਮ ਕੀਤਾ ਜਾਵੇਗਾ ਅਵਾਜਾਈ ਠੱਪ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ, ਯੂਥ ਵਿੰਗ ਪੰਜਾਬ ਪ੍ਰਧਾਨ ਅੰਗਰੇਜ਼ ਸਿੰਘ ਗੋਰਾ ਮੱਤਾ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕਸ਼ਮੀਰ ਘੁਗਸੋਰ ਹਰਦੀਪ ਕੌਰ, ਸੁਖਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ, ਹਰਮੀਤ ਕੌਰ, ਗੁਰਮੀਤ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਵੀਹਰ ਸਿੰਘ, ਕੌਰ ਸਿੰਘ, ਗੁਰਮੀਤ, ਵੀਰਪਾਲ, ਜਸਵਿੰਦਰ ਸਿੰਘ ਬਿਸ਼ਨੰਦੀ, ਛਿੰਦਰ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ ਸੋਨੀ, ਲਖਵੀਰ ਕੌਰ, ਰੋਸ਼ਨ ਸਿੰਘ, ਅਕਵਰ ਸਿੰਘ,ਭੁਪਿੰਦਰ ਸਿੰਘ, ਮੰਗਾ ਸਿੰਘ, ਲੱਖਾਂ ਸਿੰਘ ਆਦਿ ਧਰਨੇ ਵਿੱਚ ਸ਼ਾਮਲ ਰਹੇ।