ਵੈਦ ਮੋਹਨ ਲਾਲ ਬਣੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ
ਸੂਬੇ 'ਚ ਭਾਜਪਾ ਨੂੰ ਬੁਲੰਦੀਆਂ ਤੇ ਲੈ ਜਾਣ ਲਈ ਪਾਰਟੀ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਵਾਂਗੇ -ਵੈਦ ਮੋਹਨ ਲਾਲ
ਦੇਸ਼ ਦਾ ਹਰ ਨਾਗਰਿਕ ਆਪਣੇ ਆਪ ਨੂੰ ਭਾਜਪਾ ਨਾਲ ਜੋੜ ਕੇ ਗੌਰਵਮਈ ਮਹਿਸੂਸ ਕਰ ਰਹੇ ਹਨ-ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 29 ਮਈ 2023 : ਭਾਜਪਾ ਨੇ ਪਾਰਟੀ ਪ੍ਰਤੀ ਇਮਾਨਦਾਰੀ, ਵਫਾਦਾਰੀ, ਲਗਨ ਅਤੇ ਮਿਹਨਤ ਨਾਲ ਕੰਮ ਕਰਦਿਆਂ ਸੀਨੀਅਰ ਵਰਕਰਾਂ ਨੂੰ ਸਨਮਾਨ ਦੇਣ ਲਈ ਕਈ ਅਹਿਮ ਜਿੰਮੇਵਾਰੀਆਂ ਸੰਭਾਲੀਆਂ ਹਨ। ਜਿਸ ਤਹਿਤ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਜਨਰਲ ਸਕੱਤਰ ਸੰਦੀਪ ਸੂਦ, ਸੀਨੀਅਰ ਆਗੂ ਸੁਰੇਸ਼ ਜੈਨ, ਮੰਡਲ-1 ਪ੍ਰਧਾਨ ਦੀਪਕ ਸ਼ੇਰੀ, ਜਨਰਲ ਸਕੱਤਰ ਅਮਿਤ ਕੁਮਾਰ ਦੀ ਹਾਜ਼ਰੀ 'ਚ ਸ਼ਹਿਰ ਦੀ ਨਾਮਵਰ ਸ਼ਖਸੀਅਤ ਵੇਦ ਮਹਨ ਲਾਲ ਨੂੰ ਜ਼ਿਲ੍ਹਾ ਸਕੱਤਰ ਬਣਾਇਆ ਅਤੇ ਭਗਵਾਂ ਸਿਰੋਪਾ, ਨਿਯੁਕਤੀ ਪੱਤਰ ਦਿੰਦਿਆਂ ਇਮਾਨਦਾਰੀ ਤਨਦੇਹੀ ਨਾਲ ਕੰਮ ਕਰਨ ਦੀ ਸੌਂਹ ਚੁਕਾਈ ਹੈ।
ਇਸ ਮੌਕੇ ਵੈਦ ਮੋਹਨ ਲਾਲ ਨੇ ਕਿਹਾ ਕਿ ਸੂਬੇ 'ਚ ਭਾਜਪਾ ਨੂੰ ਬੁਲੰਦੀਆਂ ਤੇ ਲੈ ਜਾਣ ਲਈ ਪਾਰਟੀ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਵਾਂਗੇ ਅਤੇ ਨਰਿੰਦਰ ਮੰਦੀ ਦਾ ਨਾਰਾ “ਸਭਕਾ ਸਾਥ, ਸਭਕਾਂ ਵਿਕਾਸ ਨੂੰ ਬੁਲੰਦ ਕਰਦਿਆਂ ਮਹਿਲਾਵਾਂ, ਬਜ਼ੁਰਗਾਂ, ਨੌਜਵਾਨਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਦੀ ਰੱਖਿਆ ਲਈ ਭਾਜਪਾ ਆਗੂਆਂ ਦੀਆਂ ਕੁਰਬਾਨੀਆਂ, ਰਾਸ਼ਟਰਵਾਦੀ ਵਿਚਾਰਧਾਰਾ ਨੇ ਪਾਰਟੀ ਨੂੰ ਵਿਸ਼ਵ ਦੀ ਮੁਢਲੀ ਰਾਜਨੀਤਿਕ ਪਾਰਟੀ ਬਣਾਇਆ ਹੈ ਅਤੇ ਅੱਜ ਹਰ ਕੋਈ ਭਾਜਪਾ ਨਾਲ ਜੁੜਨ ਲਈ ਤੱਤਪਰ ਹੈ ਕਿਉਂਕਿ ਭਾਜਪਾ ਲਈ ਰਾਸ਼ਟਰ ਸਭ ਤੋਂ ਵੱਡਾ ਹੈ ਅਤੇ ਦੇਸ਼ ਦਾ ਹਰ ਨਾਗਰਿਕ ਆਪਣੇ ਆਪ ਨੂੰ ਭਾਜਪਾ ਨਾਲ ਜੋੜ ਕੇ ਗੌਰਵਮਈ ਮਹਿਸੂਸ ਕਰ ਰਹੇ ਹਨ।