ਸਰਜਨ ਚਮਨਜੋਤ ਸਿੰਘ ਵੜਿੰਗ ਨੇ ਕੈਸਰ ਦੀ ਸਰਜਰੀ ਦਾ ਆਪ੍ਰੇਸ਼ਨ ਕਰਕੇ ਜਵੈਦਾ ਬੀਬੀ ਨੂੰ ਰੱਬ ਦੀ ਅਪਾਰ ਕਿਰਪਾ ਨਾਲ ਦਿੱਤੀ ਨਵੀਂ ਜ਼ਿੰਦਗੀ
ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਡਾਕਟਰ ਸਾਹਿਬ ਦਾ ਬੇਹੱਦ ਰਿਣੀ -ਜਾਵੈਦਾਂ ਬੀਬੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 30 ਮਈ ,2023- ਸਬ-ਡਵੀਜ਼ਨਲ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਬਤੌਰ ਸਰਜਨ ਵਜੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਡਾਕਟਰ ਚਮਨਜੋਤ ਸਿੰਘ ਵੜਿੰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਇਕ ਮਾਲੇਰਕੋਟਲਾ ਨਿਵਾਸੀ 50 ਸਾਲਾਂ ਜਾਵੈਦਾਂ ਬੀਬੀ ਨਾਂਅ ਦੀ ਮਰੀਜ਼ ਛਾਤੀ ਦੀ ਗੱਠ ਦਾ ਚੈੱਕਅਪ ਕਰਵਾਉਣ ਲਈ ਆਏ ਸੀ, ਜਿਸ ਦੀ ਜਾਂਚ ਦੌਰਾਨ ਉਨ੍ਹਾਂ ਨੇ ਇਹ ਪਾਇਆ ਕਿ ਇਹ ਗੱਠ ਕੋਈ ਆਮ ਗੱਠ ਨਹੀਂ ਸੀ ਅਤੇ ਉਸ ਦੀ ਸੂਈ ਦੀ ਜਾਂਚ ਲਈ ਮਰੀਜ਼ ਨੂੰ ਪ੍ਰੇਰਿਤ ਕੀਤਾ | ਜਿਸ ਦੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਕੈਂਸਰ ਦੀ ਗੱਠ ਹੈ। ਜਿਸ ਨੂੰ ਲੈ ਕੇ ਮਰੀਜ਼ ਅਤੇ ਉਸਦਾ ਪਰਿਵਾਰ ਕਾਫ਼ੀ ਘਬਰਾ ਗਿਆ ਪਰ ਉਨ੍ਹਾਂ ਨੇ ਉਸ ਨੂੰ ਹੌਸਲਾ ਦਿੰਦਿਆਂ ਅਪਰੇਸ਼ਨ ਲਈ ਰਾਜ਼ੀ ਕੀਤਾ।
ਡਾਕਟਰ ਚਮਨਜੋਤ ਸਿੰਘ ਬੜਿੰਗ ਨੇ ਦੱਸਿਆ ਕਿ ਮਰੀਜ਼ ਦੇ ਛਾਤੀ ਸਮੇਤ ਕੱਛ ਵਿਚ ਫੈਲੀਆਂ ਗੱਠਾਂ ਨੂੰ ਕੱਢ ਕੇ ਸਫਲਤਾਪੂਰਵਕ ਸਰਜਰੀ ਨੂੰ ਅੰਜ਼ਮ ਤੱਕ ਲੈ ਜਾਇਆ ਗਿਆ | ਉਨ੍ਹਾਂ ਹੋਰ ਕਿਹਾ ਕਿ ਸਰਜਰੀ ਉਪਰੰਤ ਮਰੀਜ਼ ਬਿਲਕੁਲ ਤੰਦਰੁਸਤ ਹਾਲਤ ਵਿਚ ਰਿਹਾ ਅਤੇ ਕੁੱਝ ਦਿਨਾਂ ਬਾਅਦ ਤੰਦਰੁਸਤ ਹਾਲਤ ਵਿਚ ਮਰੀਜ਼ ਨੂੰ ਘਰ ਭੇਜ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਨੇ ਆਪਣੇ ਸੀਨੀਅਰਜ਼, ਯੂ.ਟੀ.ਅਤੇ ਸਹਿਯੋਗ ਸਟਾਫ਼ ਦਾ ਧੰਨਵਾਦ ਕੀਤਾ ਅਤੇ ਸਿਵਲ ਹਸਪਤਾਲ ਮਲੇਰਕੋਟਲਾ ਦੇ ਐਸ.ਐਮ.ਓ. ਡਾਕਟਰ ਜਗਜੀਤ ਸਿੰਘ ਵਲੋਂ ਛਾਤੀ ਦੇ ਕੈਂਸਰ ਦੀ ਸਰਜਰੀ ਦੀ ਸਫਲਤਾ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਡਾਕਟਰ ਚਮਨਜੋਤ ਸਿੰਘ ਵੜਿੰਗ ਅਤੇ ਬੇਹੋਸ਼ੀ ਵਾਲੇ ਡਾਕਟਰ ਮਨਸਿਮਰਨ ਕੌਰ ਸਿੰਘ ਦੀ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਗੁਜ਼ਾਰੀਆਂ ਕਾਰਨ ਹਸਪਤਾਲ ਦਾ ਨਾਂਅ ਰੋਸ਼ਨ ਹੋ ਰਿਹਾ ਹੈ |
ਇਸ ਮੌਕੇ ਤੇ ਅਪਰੇਸ਼ਨ ਕਰਾਉਣ ਵਾਲੀ ਬੀਬੀ ਜਾਵੇਦਾ ਨੇ ਡਾਕਟਰ ਚਮਨਜੋਤ ਸਿੰਘ ਵੜਿੰਗ ਅਤੇ ਬੇਹੋਸ਼ੀ ਵਾਲੇ ਡਾਕਟਰ ਮਨਸਿਮਰਨ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਰੱਬ ਦੀ ਕਿਰਪਾ ਨਾਲ ਡਾਕਟਰ ਸਾਹਿਬ ਨੇ ਨਵੀਂ ਜ਼ਿੰਦਗੀ ਬਖਸ਼ੀ ਹੈ। ਜਿਸ ਕਾਰਨ ਉਹ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਡਾਕਟਰ ਸਾਹਿਬ ਦਾ ਬੇਹੱਦ ਰਿਣੀ ਹੈ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਲਾਕੇ ਅੰਦਰ ਸਿਵਲ ਹਸਪਤਾਲ ਵਿਖੇ ਆਪਣੀ ਸਰਵਿਸ ਦੌਰਾਨ ਵੱਖ-ਵੱਖ ਸਰਜਰੀਆ ਰਾਹੀਂ ਡਾਕਟਰ ਚਮਨਜੋਤ ਸਿੰਘ ਵੱਲੋਂ ਆਪਣੀਆਂ ਸੇਵਾਵਾਂ ਦੇ ਕੇ ਕੁਝ ਸਮੇਂ ਅੰਦਰ ਹੀ ਵੱਡੀ ਗਿਣਤੀ ਵਿਚ ਅਪ੍ਰੇਸ਼ਨ ਕਰਕੇ ਨਾਮਨਾ ਖੱਟਿਆ ਜਾ ਚੁੱਕਾ ਹੈ।