ਦੁਰਗਾ ਭਜਨ ਮੰਡਲੀ ਵੱਲੋਂ ਮੂਰਤੀਆਂ ਦੀ ਕੀਤੀ ਸਥਾਪਨਾ
ਮੰਦਿਰ ਵਿਖੇ ਪਾਠ ਪੂਜਾ ਕਰਕੇ ਨਗਰ ਖੇੜੇ ਦੇ ਲਈ ਸੁੱਖ ਸ਼ਾਂਤੀ ਦੀ ਕੀਤੀ ਅਰਦਾਸ
ਮਨਜੀਤ ਸਿੰਘ ਢੱਲਾ
ਜੈਤੋ,23 ਸਤੰਬਰ 2023 : ਸਾਦਾ ਪੱਤੀ ਜੈਤੋ ਪਿੰਡ 'ਚ ਦੁਰਗਾ ਭਜਨ ਮੰਡਲੀ ਦੀ ਸਮੂਹ ਟੀਮ ਤੇ ਨਗਰ ਦੇ ਸਹਿਯੋਗ ਨਾਲ ਪ੍ਰਚੀਨ ਮੰਦਿਰ ਵਿਖੇ ਸ੍ਰੀ ਗਨੇਸ਼ ਭਗਵਾਨ ਜੀ ਅਤੇ ਬਾਲਾ ਜੀ ਮਹਾਰਾਜ (ਹਨੂੰਮਾਨ ਜੀ) ਦੀ ਪੰਡਿਤ ਉਪਿੰਦਰ ਸ਼ਰਮਾ ਭਾਰਦਵਾਜ ਅਤੇ ਨਿਰੰਜਨ ਸ਼ਰਮਾ ਜੀ ਵੱਲੋਂ ਪੰਜ ਦਿਨ ਪ੍ਰਾਣ ਪ੍ਰਤਿਸ਼ਠਾ ਪੂਜਾ ਕਰਕੇ ਹਵਨ ਕੀਤਾ ਗਿਆ ਅਤੇ ਮੂਰਤੀਆਂ ਦੀ ਸ਼ਰਧਾ ਭਾਵਨਾ ਨਾਲ ਸਥਾਪਨਾ ਕੀਤੀ ਗਈ। ਇਸ ਮੌਕੇ ਮੰਦਿਰ ਪਹੁੰਚ ਕੇ ਸਾਦਾ ਪੱਤੀ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਪਾਠ ਪੂਜਾ ਕਰਵਾਉਣ ਵਿੱਚ ਭਾਗ ਲਿਆ, ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਤੇ ਚੌਲਾਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਦੁਰਗਾ ਭਜਨ ਮੰਡਲੀ ਦੀ ਪ੍ਰਧਾਨ ਦਰਸ਼ਨਾਂ ਜੋਸ਼ੀ ਸ਼ਰਮਾ (ਪ੍ਰੀਤ) ਵਾਇਸ ਪ੍ਰਧਾਨ ਆਰਤੀ ਦੇਵੀ,ਕੈਸ਼ੀਅਰ ਸਤਬੀਰ ਕੌਰ ਸ਼ਰਮਾ, ਸੈਕਟਰੀ ਭੁਪਿੰਦਰ ਕੌਰ ਢੱਲਾ (ਸੋਨੀ) ਅਤੇ ਸੇਵਾਦਾਰ ਮੀਨੂੰ ਰਾਣੀ, ਗੁਰਪ੍ਰੀਤ ਕੌਰ ਸੀਮਾ, ਸੇ਼ਸੀ਼ ਬਾਲਾ, ਗੀਤਾ , ਸੋਨੀਆ,ਅਭੀਜੀਤ ਸਿੰਘ ਢੱਲਾ, ਕੁਲਦੀਪ ਜੋਸ਼ੀ ਸ਼ਰਮਾ, ਰਾਹੁਲ ਸ਼ਰਮਾ,ਸੰਦੀਪ ਸ਼ਰਮਾ,ਕਰਨ,ਮੋਨਗਰੀ ਆਦਿ ਨੇ ਸੇਵਾ ਨਿਭਾਈ।