ਸਿਹਤ ਵਿਭਾਗ ਦੀ ਟੀਮ ਨੇ ਕੈਂਪ ਲਗਾਕੇ ਬਣਾਈਆਂ ਆਭਾ ਆਈਡਜ
ਪ੍ਰਮੋਦ ਭਾਰਤੀ
ਸ੍ਰੀ ਕੀਰਤਪੁਰ ਸਾਹਿਬ , 23 ਸਤੰਬਰ 2023 :
ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੌਰ ਦੀ ਅਗਵਾਈ ਚ ਹੈਲਥ ਐਂਡ ਵੈਲਨੇਸ ਸੈਂਟਰ ਦੇਹਣੀ ਦੀ ਟੀਮ ਵੱਲੋਂ ਪਿੰਡ ਦਬੂੜ ਵਿਖੇ ਹੈਲਥ ਮੇਲਾ ਲਗਾ ਕੇ ਪਿੰਡ ਵਾਸੀਆਂ ਦੀ ਜਾਂਚ ਕਰਕੇ ਲੋੜਵੰਦ ਮਰੀਜਾਂ ਨੂੰ ਦਵਾਈਆਂ ਪ੍ਰਦਾਨ ਕੀਤੀਆਂ ਉੱਥੇ ਹੀ ਕੇਂਦਰ ਸਰਕਾਰ ਦੀ ਪਾਲਿਸੀ ਅਧੀਨ ਲੋਕਾਂ ਦੀਆਂ (ਆਭਾ ਆਈਡਜ਼) ਤਿਆਰ ਕਰਕੇ ਹੈਲਥ ਆਈ ਕਾਰਡ ਜਾਰੀ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦੇ ਰਾਜਪ੍ਰੀਤ ਕੌਰ ਬੈਂਸ ਨੇ ਕਿ ਉਕਤ ਸਕੀਮ ਭਾਰਤ ਸਰਕਾਰ ਵਲੋਂ ਚਲਾਈ ਗਈ ਹੈ ਜਿਸ ਰਾਹੀਂ ਸਮੂਹ ਲੋਕਾਂ ਦਾ ਐਲਥ ਡਾਟਾ ਆਨਲਾਈਨ ਕੀਤਾ ਜਾ ਰਿਹਾ ਹੈ ਤੇ ਇਸ ਕਾਰਡ ਚ ਹਰ ਵਿਅਕਤੀ ਦੀ ਸਿਹਤ ਨਾਲ ਸਬੰਧਿਤ ਵੱਖ ਵੱਖ ਜਾਣਕਾਰੀਆਂ ਦਰਜ ਹੋਣਗੀਆਂ ਕਿ ਜਿਸ ਵਿੱਚ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਲੈ ਰਿਹਾ ਹੈ ਜਾਂ ਉਸਨੂੰ ਕੋਈ ਬਿਮਾਰੀ ਹੈ ਉਸ ਦਾ ਕੋਈ ਓਪਰੇਸ਼ਨ ਹੋਇਆ ਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਹੋਣਗੀਆਂ ਤੇ ਇਹ ਆਈਡੀ ਹਰ ਰਜਿਸਟਰਡ ਹਸਪਤਾਲ 'ਚ ਖੋਲ੍ਹੀ ਜਾ ਸਕਦੀ ਹੈ ਜਿਸ ਨਾਲ ਅਗਰ ਕੋਈ ਵੀ ਮਰੀਜ਼ ਨੂੰ ਕਿਸੇ ਹਸਪਤਾਲ 'ਚ ਜਾਂਦਾ ਹੈ ਤਾਂ ਉਸਦਾ ਇਲਾਜ ਕਰਨਾ ਆਸਾਨ ਹੋਵੇਗਾ। ਉੱਥੇ ਹੀ ਉਹਨਾਂ ਦੱਸਿਆ ਕਿ ਇਸ ਮੌਕੇ ਪਹੁੰਚੇ ਪਿੰਡ ਵਾਸੀਆਂ ਦੀ ਐਨਸੀਡੀ ਸਕਰੀਨਿੰਗ ਵੀ ਕੀਤੀ ਗਈ ਜਿਸ ਵਿੱਚ ਬਲੱਡ ਪ੍ਰੈਸ਼ਰ,ਸੂਗਰ, ਕੈਂਸਰ, ਵਰਗੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਅਤੇ ਇਨ੍ਹਾਂ ਬਿਮਾਰੀਆਂ ਸਬੰਧੀ ਜਾਗਰੂਕ ਵੀ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹੈਲਥ ਵਰਕਰ ਵਰਿੰਦਰ ਸਿੰਘ, ਏਐਨਐਮ ਨੀਲਮ, ਆਸ਼ਾ ਵਰਕਰ ਤਾਰੋ ਦੇਵੀ ਅਤੇ ਨਿਰਮਲ ਕੌਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।