ਟੋਪਾਨ ਸਪੈਸ਼ਲਿਟੀ ਫਿਲਮਜ਼ ਰੈਲਮਾਜਰਾ ਵੱਲੋਂ 13 ਵਾਂ ਖੂਨਦਾਨ ਕੈਪ ਆਯੋਜਿਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 23 ਸਤੰਬਰ 2023 - ਪਿੰਡ ਰੈਲਮਾਜਰਾ ਸਥਿਤ ਕੰਪਨੀ ਟੋਪਾਨ ਸਪੈਸ਼ਲਿਟੀ ਫਿਲਮਜ਼ ਵੱਲੋਂ 13ਵਾਂ ਖੂਨਦਾਨ ਕੈੰਪ ਆਯੋਜਿਤ ਕੀਤਾ ਗਿਆ ਜਿਸ ਵਿੱਚ 162 ਲੋਕਾਂ ਨੇ ਖੂਨਦਾਨ ਦੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ |ਇਸ ਕੈੰਪ ਦਾ ਉਦਘਾਟਨ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਕੇ. ਮਨੋਹਰ ਅਤੇ ਪ੍ਰਸਿੱਧ ਸਰਜਨ ਅਤੇ ਸਮਾਜ ਸੇਵਕ ਡਾ. ਆਰ ਐਸ ਪਰਮਾਰ ਨੇ ਕੀਤਾ |ਸ਼੍ਰੀ ਨਵਨੀਤ ਮਲਹੋਤਰਾ, ਮੈਡਮ ਕੀਰਤੀ ਬਰਾੜ ਹੈਡ (ਐਚ ਆਰ )ਅਤੇ ਸ਼੍ਰੀ ਪੀਯੂਸ਼ ਰਾਏ ਉਪ ਪ੍ਰਧਾਨ ਓਪਰੇਸ਼ਨਸ ਨੇ ਖੂਨਦਾਨੀਆਂ ਨੂੰ ਬੈਜ ਲਗਾਏ ਅਤੇ ਉਪਹਾਰ ਦਿੱਤੇ | ਇਸ ਤੋਂ ਪਹਿਲਾ ਮੈਡਮ ਕੀਰਤੀ ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕੰਪਨੀ ਵੱਲੋਂ ਸਮਾਜ ਕਲਿਆਣ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਸਿੱਖਿਆ, ਵਾਤਾਵਰਨ, ਕਲਚਰ ਅਤੇ ਸਮਾਜ ਉਪਯੋਗੀ ਕਲਿਆਣਕਾਰੀ ਕੰਮਾਂ ਵਿੱਚ ਕੰਪਨੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੀ ਹੈ ਅਤੇ ਨੌਜਵਾਨਾਂ ਲਈ ਚਲਾਏ ਜਾ ਰਹੇ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ | ਸ਼੍ਰੀ ਕੇ. ਮਨੋਹਰ ਨੇ ਦੱਸਿਆ ਕਿ ਪਿੰਡ ਟੌਸਾਂ ਵਿਖ਼ੇ ਪਲਾਸਟਿਕ ਮੈਨੇਜਮੇੰਟ ਪਲਾਂਟ ਰਾਹੀਂ ਸਾਫ ਸੁਥਰਾ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬਿਮਾਰੀਆਂ ਨਾ ਫੈਲ ਸਕਣ |ਡਾ. ਪਰਮਾਰ ਨੇ ਮੌਜੂਦ ਕਰਮਚਾਰੀਆਂ ਅਤੇ ਹੋਰਾਂ ਨੂੰ ਖੂਨਦਾਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਸ਼੍ਰੀ ਪੀ. ਕੇ. ਵਰਮਾ ਨੇ ਸਾਰੇ ਖੂਨਦਾਨੀਆਂ, ਸਿਵਲ ਹਸਪਤਾਲ ਰੋਪੜ ਅਤੇ ਬਲੱਡ ਬੈਂਕ ਬੰਗਾ ਦੀ ਟੀਮ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਕੈੰਪ ਦਾ ਸੰਚਾਲਨ ਕੰਪਨੀ ਦੇ ਮੈਡੀਕਲ ਅਫਸਰ ਡਾ. ਸੁਰਿੰਦਰ ਮੋਹਣ ਸਿੰਘ ਦੀ ਯੋਗ ਅਗਵਾਈ ਵਿੱਚ ਹੋਇਆ | ਇਸ ਮੌਕੇ ਤੇ ਰੋਟਰੀ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ, ਸਾਬਕਾ ਚੇਅਰਮੈਨ ਅਸ਼ਵਨੀ ਸ਼ਰਮਾ, ਬਲੱਡ ਡੋਨਰ ਸੋਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਅਤੇ ਕੰਪਨੀ ਦੇ ਸਮਾਜ ਸੇਵਾ ਵਿਭਾਗ ਦੇ ਅਭਿਨਵ, ਨਵਜੀਤ ਸਿੰਘ, ਹਿੰਮਤ ਸਿੰਘ, ਸ਼ਿਵ ਕੁਮਾਰ, ਸੁਰਿੰਦਰ ਸਿੱਧੂ, ਨਰਿੰਦਰ ਸਿੰਘ, ਵਿਸ਼ਾਖਾ, ਪ੍ਰਦੀਪ, ਤਰੁਣ, ਗੁਰਮੁਖ, ਗੁਰਬਚਨ, ਸੁਭਾਸ਼, ਹਨੀ, ਸੋਮਨਾਥ, ਗੁਰਜੀਤ ਅਤੇ ਸੁਰਜੀਤ ਆਦਿ ਸ਼ਾਮਿਲ ਸਨ |