ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਆਪਣੀਆਂ ਹੱਕੀ ਮੰਗਾਂ ਲਈ ਲਗਾਇਆ ਧਰਨਾ
ਰੋਹਿਤ ਗੁਪਤਾ
ਗੁਰਦਾਸਪੁਰ , 20 ਨਵੰਬਰ 2023 :
ਉੱਤਰੀ ਭਾਰਤ ਦੀਆਂ 18 ਕਿਸਾਨ ਮਜਦੂਰ ਸੰਘਰਸ਼ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚੇ (ਗੈਰ ਰਾਜਨੀਤਕ) ਵੱਲੋਂ ਪੰਜਾਬ ਅਤੇ ਹਰਿਆਣਾ ਦੇ ਡੀ ਸੀ ਦਫਤਰਾਂ ਅਤੇ ਐਸ ਡੀ ਐਮ ਦਫਤਰਾਂ ਮੋਹਰੇ ਧਰਨਿਆਂ ਦੀ ਕਾਲ ਤਹਿਤ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਡੀਸੀ ਕੰਪਲੈਕਸ ਮੂਹਰੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਧਰਨਾ ਦੇ ਕੇ ਪੰਜਾਬ ਦੀਆਂ ਹੱਕੀ ਮੰਗਾਂ ਲਈ ਧਰਨਾ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੋਜੀ, ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਦੀ ਅਗਵਾਈ ਹੇਠਾ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰੀ ਤੰਤਰ ਦੇ ਜੋਰ ਤੇ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਨਾਲ ਧੱਕੇ ਸਾਹੀ ਬੰਦ ਕਰੇ। ਕਿਉਂਕਿ ਕਿ ਪੰਜਾਬ ਅੰਦਰ ਆਏ ਦਿਨ ਵੱਖੋਂ ਵੱਖਰੇ ਹੁਕਮਾਂ ਨਾਲ ਤਰਾਂ ਤਰਾਂ ਦੇ ਬੇਨਿਯਮੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ । ਕਿਸਾਨ ਆਗੂਆਂ ਨੇ ਡੀਸੀ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਮੰਗ ਪੱਤਰ ਵਿੱਚ ਲਿਖੀਆਂ ਮੰਗਾਂ ਨੂੰ ਤਰੁੰਤ ਲਾਗੂ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਵੱਡੇ ਪੱਧਰ ਤੇ ਵਿਢਿਆ ਜਾਵੇਗਾ।
ਅੱਜ ਡੀ ਸੀ ਦਫਤਰਾਂ ਅਤੇ ਐਸ ਡੀ ਐਮ ਦਫਤਰਾਂ ਵਿੱਚ ਦਿੱਤੇ ਗਏ ਮੰਗ ਪੱਤਰ ਵਿੱਚ ਮੁੱਖ ਮੰਗਾਂ ਵਿੱਚ ਪਰਾਲੀ ਸਬੰਧੀ ਮੁਸਕਿਲਾਂ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਪਰਾਲੀ ਸਾੜਨ ਦੇ ਕੀਤੇ ਗਏ ਪਰਚੇ, ਰੈੱਡ ਐਂਟਰੀਆਂ ਅਤੇ ਜੁਰਮਾਨੇ ਰੱਦ ਕੀਤੇ ਜਾਣ ਅਤੇ ਪਾਸਪੋਰਟ ਰੱਦ ਕਰਨ, ਹਥਿਆਰਾਂ ਦੇ ਲਾਇਸੰਸ ਰੱਦ ਕਰਨ, ਸਬਸਿਡੀਆਂ ਰੱਦ ਕਰਨ ਸਮੇਤ ਹੋਰ ਸਾਰੀਆਂ ਸਰਕਾਰੀ ਸਹੂਲਤਾਂ ਰੱਦ ਕਰਨ ਦੇ ਨਿਰਦੇਸ਼ ਵਾਪਸ ਲਏ ਜਾਣ ,ਨਿੱਜੀਕਰਨ ਨੂੰ ਬੜਾਵਾ ਦੇਣ ਵਾਲੀ ਨੀਤੀ ਤਹਿਤ ਪੑੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ ਅਤੇ ਸੜੇ ਹੋਏ ਮੀਟਰਾਂ ਦੀ ਜਗ੍ਹਾ ਪਹਿਲੇ ਚੱਲ ਰਹੇ ਮੀਟਰ ਹੀ ਲਗਾਏ ਜਾਣ ਅਤੇ ਐਵਰੇਜ ਅਨੁਸਾਰ ਬਿੱਲ ਭੇਜਣੇ ਬੰਦ ਕੀਤੇ ਜਾਣ ,ਭਾਰਤ ਮਾਲਾਂ ਸਮੇਤ ਸਾਰੇ ਪਰੋਜੈਕਟਾਂ ਤਹਿਤ ਕੱਢੀਆਂ ਜਾਣ ਸੜਕਾਂ ਲਈ ਜਮੀਨਾਂ ਐਕਵਾਇਰ ਕਰਨਾ ਬੰਦ ਕੀ ਜਾਵੇ ਅਤੇ ਭਾਰਤ ਦਾ ਹਰ ਪਿੰਡ, ਕਸਬਾ ਸਹਿਰ ਸੜਕ ਅਤੇ ਰੇਲ ਮਾਰਗਾਂ ਰਾਹੀਂ ਜੁੜੇ ਹੋਏ ਹਨ, ਸੋ ਸਿਰਫ ਕਾਰਪੋਰੇਟ. ਨੂੰ ਫਾਇਦਾ ਪਹੁਚਾਉਣ ਵਾਲੇ ਇਸ ਪਰੋਜੈਕਟ ਨੂੰ ਬੰਦ ਕੀਤਾ ਜਾਵੇ ਅਤੇ ਜਿਹੜੇ ਕਿਸਾਨ ਰਜਾਮੰਦੀ ਨਾਲ ਜਮੀਨਾਂ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਮਾਰਕੀਟ ਰੇਟ ਦਾ 6 ਗੁਣਾ ਦਿੱਤਾ ਜਾਵੇ ਅਤੇ ਆਰਬਿਟਰੇਸ਼ਨ ਵਿੱਚ ਚੱਲ ਰਹੇ ਕੇਸ ਤਰੁੰਤ ਨਿਪਟਾਏ ਜਾਣ ਅਤੇ ਰੱਦ ਕੀਤੇ ਗਏ ਕੇਸ ਤਰੁੰਤ ਬਹਾਲ ਕਰਕੇ ਯੋਗ ਮੁਆਵਜ਼ਾ ਦਿੱਤਾ ਜਾਵੇ, ਅਤੇ ਮਸਲੇ ਦੇ ਹੱਲ ਤੋ ਪਹਿਲਾਂ ਪੰਜਾਬ ਸਰਕਾਰ ਪੁਲਿਸ ਬਲ ਦੇ ਜੋਰ ਨਾਲ ਜਮੀਨਾਂ ਤੇ ਕਬਜੇ ਕਰਨ ਦੀ ਕੋਸ਼ਿਸ਼ ਬੰਦ ਕੀਤੀ ਜਾਵੇ ਅਤੇ ਅੱਤ ਜਰੂਰੀ ਹਾਲਤ ਵਿੱਚ ਸੜਕ ਮਾਰਗ ਬਣਾਉਣ ਲਈ ਤਕਨੀਕ ਨੂੰ ਬਦਲ ਕੇ ਪਿੱਲਰਾ ਵਾਲੇ ਮਾਰਗ ਬਣਾਏ ਜਾਣ ਤਾਂ ਜੋ ਹੜ ਵਰਗੀ ਸਥਿੱਤੀ ਸਮੇਂ ਪਾਣੀ ਦਾ ਕੁਦਰਤੀ ਵਹਾਅ ਪ੍ਭਾਵਿਤ ਨਾ ਹੋਵੇ ਅਤੇ ਖੇਤੀ ਯੋਗ ਜਮੀਨ ਵੀ ਘੱਟ ਤੋਂ ਘੱਟ ਬਰਬਾਦ ਹੋਵੇ ਅਤੇ ਲੋਕਲ ਜਨਤਾ ਦੀ ਆਵਾਜਾਈ ਲਈ ਪੈਰਲਲ ਸੜਕ ਦਿੱਤੀ ਜਾਵੇ ਅਤੇ ਪੰਜਾਬ ਵਿੱਚ ਪੂਰਨ ਰੂਪ ਵਿੱਚ ਨਸਾਂ ਬੰਦੀ ਕੀਤੀ ਜਾਵੇ ਅਤੇ ਕਿਸੇ ਵਿਅਕਤੀ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਦੀ ਸੂਰਤ ਵਿੱਚ ਇਲਾਕੇ ਦੇ ਐੱਮ ਐੱਲ ਏ, ਐੱਸ ਐੱਸ ਅਤੇ ਡੀ ਐੱਸ ਪੀ ਤੇ ਪਰਚਾ ਦਰਜ ਕੀਤਾ ਜਾਵੇ ,ਗੰਨਾਂ ਮਿੱਲਾਂ ਤਰੁੰਤ ਚਾਲੂ ਕੀਤੀਆਂ ਜਾਣ ਅਤੇ ਗੰਨੇ ਦੇ ਭਾਅ ਵਿੱਚ 120 ਰੁਪਏ ਦਾ ਵਾਧਾ ਕੀਤਾ ਜਾਵੇ ਅਤੇ ਦੀ 238 ਕਿਸਮ ਦੇ ਬਿਮਾਰੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਮੰਨੀ ਹੋਈ ਮੰਗ ਮੁਤਾਬਿਕ ਜੁਮਲਾ ਮੁਸ਼ਤਰਕਾ ਮਾਲਕਨ ਜਮੀਨਾਂ ਸਮੇਤ ਹਰ ਤਰ੍ਹਾਂ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਜੁਮਲਾ ਮੁਸ਼ਤਰਕਾ ਮਾਲਕਨ ਜਮੀਨਾਂ ਨੂੰ ਪੰਚਾਇਤੀ ਜਮੀਨ ਵਿੱਚ ਬਦਲਣ ਵਾਲਾਂ ਫੈਸਲਾ ਤਰੁੰਤ ਰੱਦ ਕੀਤਾ ਜਾਵੇ,ਝੋਨੇ ਦੇ ਚਾਲੂ ਸੀਜਨ ਦੌਰਾਨ ਸਰਕਾਰ ਵੱਲੋਂ ਮੰਡੀਆਂ ਬੰਦ ਕਰਨ ਦੇ ਨਿਰਦੇਸ਼ ਵਾਪਸ ਲਏ ਜਾਣ ਅਤੇ ਝੋਨੇ ਦੀ ਪੂਰੀ ਤਰ੍ਹਾਂ ਫਸਲ ਚੁੱਕੀ ਜਾਣ ਤੱਕ ਮੰਡੀਆਂ ਨੂੰ ਚਾਲੂ ਰੱਖਿਆ ਜਾਵੇ ਆਦੀ ਮੰਗਾ ਨੂੰ ਮਨਵਾਉਂਣਾ ਵੀ ਕਿਸਾਨਾਂ ਦੇ ਅਜੰਡੇ ਵਿੱਚ ਸ਼ਾਮਿਲ ਹੋ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਅੱਲੜ, ਸੁਖਜਿੰਦਰ ਸਿੰਘ ਗੋਤ, ਅਨੂਪ ਸਿੰਘ ਸੁਲਤਾਨੀ, ਗੁਰਮੁਖ ਸਿੰਘ ਖਾਨਮਲੱਕ, ਨਿਸ਼ਾਨ ਸਿੰਘ,ਹਰਚਰਨ ਸਿੰਘ ਬੁਰਜ ਸਾਹਿਬ, ਗੁਰਜੀਤ ਸਿੰਘ ਬੱਲੜਵਾਲ ਡਾਕਟਰ ਦਲਜੀਤ ਸਿੰਘ, ਕੁਲਜੀਤ ਸਿੰਘ ਹਯਾਤ ਨਗਰ, ਕਰਨੈਲ ਸਿੰਘ ਆਦੀ, ਹਰਵਿੰਦਰ ਸਿੰਘ ਮੱਲ੍ਹੀ, ਜਤਿੰਦਰ ਸਿੰਘ ਵਰਿਆ, ਗੁਰਪ੍ਰੀਤ ਸਿੰਘ ਕਾਲਾ ਨੰਗਲ,ਰਣਬੀਰ ਸਿੰਘ ਡੁਗਰੀ , ਰਸ਼ਪਾਲ ਸਿੰਘ ਫੋਜੀ, ਬੀਬੀ ਸੁਖਦੇਵ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਚਰਨਜੀਤ ਕੌਰ, ਬੀਬੀ ਅਮਰਜੀਤ ਕੌਰ ਸਮੇਤ ਸੈਕੜੇ ਕਿਸਾਨ ਮਜਦੂਰ ਅਤੇ ਬੀਬੀਆਂ ਹਾਜਰ ਸਨ। ਜਾਰੀ ਕਰਤਾ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ 9465176347