ਕੈਰੀਅਰ ਗਾਈਡੈਂਸ ਅਤੇ ਕਾਊਸਲਿੰਗ ਸਬੰਧੀ ਸੈਮੀਨਾਰ
ਉੱਤਰੀ ਭਾਰਤ ਦੀ ਸਭ ਤੋਂ ਵਧੀਆ ਪਲੇਸਮੈਂਟ ਵਾਲੀ ਸੰਸਥਾ ਆਈ.ਐਚ.ਐਮ. ਗੁਰਦਾਸਪੁਰ : ਮਮਤਾ ਖੁਰਾਨਾ ਡੀ.ਓ.
ਰੋਹਿਤ ਗੁਪਤਾ
ਗੁਰਦਾਸਪੁਰ , 20 ਨਵੰਬਰ 2023 : ਆਬਾਦ ਸਿੱਖਿਆ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾੰਸ਼ੂ ਅਗਰਵਾਲ ਆਈ.ਏ.ਐਸ. ਜੀ ਦੀ ਰਹਿਨੁਮਾਨੀ ਅਤੇ ਸ੍ਰੀ ਅਸ਼ਵਨੀ ਕਾਚਰੂ ਪ੍ਰਿੰਸੀਪਲ ਆਈ.ਐਚ.ਐਮ. ਦੇ ਪ੍ਰਬੰਧਾਂ ਹੇਠ ਕੈਰੀਅਰ ਗਾਈਡੈਂਸ ਅਤੇ ਕਾਊਸਲਿੰਗ ਸਬੰਧੀ ਸਕੂਲ ਕੈਰੀਅਰ ਗਾਈਡੈਸ ਤੇ ਕਾਊਸਲਰ ਅਧਿਆਪਕਾਂ ਦਾ ਆਈ.ਐਚ.ਐਮ. ਗੁਰਦਾਸਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ ।
ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਸਲਰ-ਕਮ- ਨੋਡਲ ਅਫਸਰ ਆਬਾਦ ਸਿੱਖਿਆ ਅਤੇ ਸੈਮੀਨਾਰ ਦੇ ਕੋਰ ਕੁਆਰਡੀਨੇਟਰ ਪ੍ਰੋ: ਭੁਪਿੰਦਰ ਸਿੰਘ ਦੇ ਯਤਨਾਂ ਨਾਲ 210 ਦੇ ਕਰੀਬ ਅਧਿਆਪਕਾਂ ਨੇ ਸੈਮੀਨਾਰ ਵਿਚ ਭਾਗ ਲਿਆ । ਸੈਮੀਨਾਰ ਦੀ ਸੂਰੁਆਤ ਮੁੱਖ ਮਹਿਮਾਨ ਡੀ.ਈ.ਓ. ਸੈਕੰਡਰੀ ਸ੍ਰੀ ਮਮਤਾ ਖੁਰਾਨਾ, ਆਏ ਹੋਏ ਮਹਿਮਾਨਾਂ ਅਤੇ ਸੰਸਥਾ ਦੇ ਪ੍ਰਬਾਧਕਾਂ ਵਲੋਂ ਸਮਾ ਰੋਸਨ ਕਰਕੇ ਕੀਤਾ ਗਿਆ । ਸੰਸਥਾ ਪ੍ਰਿੰਸ਼ੀਪਲ ਸ੍ਰੀ ਅਸਵਨੀ ਕਾਚਰੂ ਵਲੋਂ ਮੁੱਖ ਮਹਿਮਾਨ, ਵਿਸ਼ੇਸ ਮਹਿਮਾਨਾਂ ਅਤੇ ਸਕੂਲ ਕੈਰੀਅਰ ਗਾਈਡੈਸ ਅਧਿਆਪਕਾਂ ਨੂੰ ਜੀ ਆਇਆ ਕਹਦਿਆਂ ਸੰਸਥਾਂ ਵਲੋਂ ਹਰ ਖੇਤਰ ਵਿਚ ਗਾਈਡੈਸ ਦੇਣ ਦਾ ਵਿਸ਼ਵਾਸ ਦਵਾਇਆ । ਇਸ ਵੇਲੇ ਮੁੱਖ ਮਹਿਮਾਨਾਂ ਮਮਤਾ ਖੁਰਾਨਾ ਡੀ.ਓ. ਵਲੋ ਸਮੂਹ ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ ਉਤਰੀ ਭਾਰਤ ਦੀ ਸਭ ਤੋਂ ਵੱਧ ਪਲੇਸਮੈਂਟ ਕਰਵਾਉਣ ਵਾਲੀ ਸੰਸਥਾ ਆਈ.ਐਚ.ਐਮ. ਗੁਰਦਾਸਪੁਰ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਵੱਧ ਤੋਂ ਵੱਧ ਸਾਝੀ ਕਰਨ ।
ਇਸ ਮੌਕੇ ਆਬਾਦ ਸਿੱਖਿਆ ਮਿਸ਼ਨ ਦੇ ਜਿਲ੍ਹਾ ਨੌਡਲ ਅਫਸਰ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਸ ਕਾਊਸਲਰ ਨੇ ਕਿਹਾ ਕਿ ਉਹ ਮਾਨਯੋਗ ਡਾ. ਹਿਮਾੰਸ਼ੂ ਅਗਰਵਾਲ ਆਈ.ਏ.ਐਸ. ਜੀ ਦੀ ਰਹਿਨੁਮਾਨੀ ਹੇਠ ਜਿਲੇ ਦੇ ਹਰ ਨਾਗਰਿਕ ਅਤੇ ਵਿਦਿਆਰਥੀ ਨੂੰ ਆਬਾਦ ਸਿੱਖਿਆ ਤਹਿਤ ਨੌਕਰੀ ਅਤੇ ਰੁਜਗਾਰ ਦੇ ਕਾਬਿਲ ਬਣਾਉਣ ਲਈ ਕੋਚਿੰਗ ਟਰੇਨਿੰਗਾਂ ਦਾ ਲਗਾਤਾਰ ਪ੍ਰਬੰਧ ਕਰਦੇ ਰਹਿਣਗੇ । ਇਸ ਮੌਕੇ ਸੰਸਥਾ ਦੇ ਪ੍ਰੋਫੈਸਰ ਸੋਰਵ ਕਟਾਰੀਆ, ਪ੍ਰੋਫੈਸਰ ਡਿੰਪਲ, ਪ੍ਰੋਫੈਸਰ ਹਰਮਨ ਸਿੰਘ, ਪ੍ਰੋਫੈਸਰ ਭੁਪਿੰਦਰ ਸਲਾਲੀਆ ਅਤੇ ਪ੍ਰੋਫੈਸਰ ਸੋਹਨ ਲਾਲ ਵਲੋਂ ਆਈ.ਐਚ.ਐਮ. ਗੁਰਦਾਸਪੁਰ ਵਿਚ ਉਪਲਬਧ ਕੋਰਸਾਂ, ਉਹਨਾਂ ਦੀ ਫੀਸ ਅਤੇ ਕੋਰਸ ਮੁਕੰਮਲ ਹੋਣ ਉਪਰੰਤ ਪਲੇਸਮੈਂਟ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ।
ਉਸ ਮੌਕੇ ਮੈਡਮ ਵੰਦਨਾ ਗੁਪਤਾ, ਡੀ.ਐਮ. ਗੁਰਨਾਮ ਸਿੰਘ, ਪਰਣਵ ਸਰਮਾ,ਅਮਰਿੰਦਰ ਸਿੰਘ ਸੋਨੂੰ ਅਤੇ ਮਨਪ੍ਰੀਤ ਕੌਰ ਵਲੋਂ ਸੈਮੀਨਾਰ ਦੌਰਾਨ ਵਿਸ਼ੇਸ ਯੋਗਦਾਨ ਦਿੱਤਾ ਗਿਆ ।