ਐਸ .ਡੀ. ਐਮ.ਦਫ਼ਤਰ ਮੂਹਰੇ ਪਰਾਲੀ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਕਿਸਾਨ
ਮਨਜੀਤ ਸਿੰਘ ਢੱਲਾ
ਜੈਤੋ, 20 ਨਵੰਬਰ 2023 : ਖੇਤੀਬਾੜੀ ਤੇ ਨਿਰਭਰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਅਤੇ ਪੰਜਾਬ ਲਟਕਾਉਂਦਾ ਆ ਰਿਹਾ ਹੈ। ਇਸ ਤੇ ਪੰਜਾਬ ਦੀ ਕਿਸਾਨੀ ਵਿੱਚ ਕਾਫੀ ਰੋਸ ਹੈ। ਇਸ ਸਬੰਧੀ ਰੋਸ ਧਰਨੇ ਦਿੱਤੇ ਜਾਣ ਦੀ ਦਿੱਤੀ ਕਾਲ ਤੇ ਅੱਜ ਪਿੰਡਾਂ ਵਿੱਚੋਂ ਕਿਸਾਨ ਪਰਾਲੀ ਦੀਆਂ ਟਰਾਲੀਆਂ ਲੈ ਕੇ ਐਸ ਡੀ ਐਮ ਦਫ਼ਤਰਾਂ ਮੂਹਰੇ ਪਹੁੰਚੇ ਅਤੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਭਗਤੂਆਣਾ ਚੋਂ ਪਰਾਲੀ ਦੀ ਟਰਾਲੀ ਭਰ ਕੇ ਐਸ ਡੀ ਐਮ ਜੈਤੋ ਦੇ ਦਫ਼ਤਰ ਮੂਹਰੇ ਦਿੱਤੇ ਜਾਣ ਵਾਲੇ ਰੋਸ ਧਰਨੇ ਲਈ ਰਵਾਨਾ ਕੀਤੀ ਗਈ। ਕਿਸਾਨ ਆਗੂ ਨਾਇਬ ਸਿੰਘ ਭਗਤੂਆਣਾ ਨੇ ਕਿਹਾ ਕਿ ਇਹ ਰੋਸ ਧਰਨੇ ਸਿਰਫ਼ ਸਰਕਾਰਾਂ ਨੂੰ ਚਿਤਾਵਨੀ ਹੈ, ਜੇਕਰ ਕਿਸਾਨੀ ਮੰਗਾਂ ਦਾ ਹੱਲ ਨਾ ਹੋਇਆ ਤਾਂ ਵੱਡੇ ਸੰਘਰਸ਼ ਵਿੱਢੇ ਜਾਣਗੇ। ਭਗਤੂਆਣਾ ਤੋਂ ਅੱਜ ਦੇ ਧਰਨੇ ਲਈ ਪ੍ਰਧਾਨ ਗੁਲਾਬ ਸਿੰਘ,ਭੋਲਾ ਸਿੰਘ ਬਰਾੜ , ਗੁਰਦੀਪ ਸਿੰਘ, ਸ਼ਿੰਦਰਪਾਲ ਸਿੰਘ,ਗੁਰਚਰਨ ਸਿੰਘ ਪਨੇਸਰ, ਗੁਰਪ੍ਰੀਤ ਸਿੰਘ 5911,ਗੁਰਮੇਲ ਸਿੰਘ,ਹਰਿੰਦਰ ਸਿੰਘ ਅਤੇ ਗੁਰਬਾਜ ਸਿੱਧੂ ਰਵਾਨਾ ਹੋਏ।